01-12- 2025
TV9 Punjabi
Author: Ramandeep Singh
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ 52 ਸਾਲ ਦੀ ਉਮਰ 'ਚ ਵੀ ਸ਼ਾਨਦਾਰ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਉਨ੍ਹਾਂ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਹਨ।
(ਫੋਟੋ - ਇੰਸਟਾਗ੍ਰਾਮ)
ਮਲਾਇਕਾ ਆਪਣੇ ਆਪ ਨੂੰ ਇਸ ਤਰ੍ਹਾਂ ਫਿੱਟ ਰੱਖਦੀ ਹੈ, ਜਿਵੇਂ ਉਹ 25 ਸਾਲ ਦੀ ਹੋਵੇ। ਫਿਟਨੈਸ ਦੇ ਮਾਮਲੇ 'ਚ ਉਹ ਆਪਣੇ ਤੋਂ ਛੋਟੀਆਂ ਕਈ ਅਭਿਨੇਤਰੀਆਂ ਦਾ ਮੁਕਾਬਲਾ ਕਰਦੀ ਹੈ।
(ਫੋਟੋ - ਇੰਸਟਾਗ੍ਰਾਮ)
ਹਾਲ ਹੀ 'ਚ, ਉਨ੍ਹਾਂ ਨੇ ਇੱਕ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਜਿੱਥੇ ਉਨ੍ਹਾਂ ਨੇ ਰੈਂਪ ਵਾਕ ਕੀਤਾ। ਉਨ੍ਹਾਂ ਨੂੰ ਚਮਕਦਾਰ ਲਾਲ ਰੰਗ ਦੀ ਡਰੈੱਸ 'ਚ ਰੈਂਪ ਵਾਕ ਕਰਦੇ ਦੇਖਿਆ ਗਿਆ। ਉਸ ਦੀਆਂ ਫੋਟੋਆਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
(Getty Images)
ਉਹ ਇੱਕ ਚਮਕਦਾਰ ਸ਼ਾਰਟ ਕਟਆਊਟ ਡਰੈੱਸ 'ਚ ਦਿਖਾਈ ਦਿੱਤੀ। ਉਨ੍ਹਾਂ ਨੇ ਇੱਕ ਲੰਮਾ ਟ੍ਰੇਲ ਸ਼ਰਗ ਵੀ ਚਕੈਰੀ ਕੀਤਾ ਸੀ। ਉਹ ਹੁਣ ਆਪਣੇ ਲੁੱਕ ਕਰਕੇ ਛਾ ਗਏ ਹਨ।
(Getty Images)
ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਇਸ ਲੁੱਕ ਨੂੰ ਪਸੰਦ ਕਰ ਰਹੇ ਹਨ। ਲੋਕ ਉਨ੍ਹਾਂ ਦੀ ਸੁੰਦਰਤਾ ਤੇ ਫਿਟਨੈਸ ਦੀ ਪ੍ਰਸ਼ੰਸਾ ਕਰਨ ਤੋਂ ਰੁਕ ਨਹੀਂ ਪਾ ਰਹੇ।
(Getty Images)
ਹਾਲਾਂਕਿ, ਮਲਾਇਕਾ ਅਕਸਰ ਸੋਸ਼ਲ ਮੀਡੀਆ 'ਤੇ ਖ਼ਬਰਾਂ 'ਚ ਰਹਿੰਦੀ ਹੈ। ਜਦੋਂ ਵੀ ਉਨ੍ਹਾਂ ਦੀ ਕੋਈ ਫੋਟੋ ਸੋਸ਼ਲ ਮੀਡੀਆ 'ਤੇ ਆਉਂਦੀ ਹੈ ਤਾਂ ਇਹ ਤੁਰੰਤ ਵਾਇਰਲ ਹੋ ਜਾਂਦੀ ਹੈ।
(ਫੋਟੋ - ਇੰਸਟਾਗ੍ਰਾਮ)
ਕੰਮ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਟੀਵੀ ਸ਼ੋਅ "ਇੰਡੀਆਜ਼ ਗੌਟ ਟੈਲੇਂਟ" ਦਾ ਹਿੱਸਾ ਹਨ, ਜਿੱਥੇ ਉਹ ਸ਼ੋਅ ਨੂੰ ਜੱਜ ਕਰ ਰਹੇ ਹਨ।
(ਫੋਟੋ - ਇੰਸਟਾਗ੍ਰਾਮ)