22-11- 2025
TV9 Punjabi
Author: Sandeep Singh
ਲੋਕ ਆਪਣੇ ਘਰ ਨੂੰ ਬਹੁਤ ਵੱਧੀਆਂ ਤਰੀਕੇ ਸਜਾਉਂਦੇ ਹਨ। ਪਰ ਜੇਕਰ ਚੀਜ਼ਾਂ ਸਹੀਂ ਦਿਸ਼ਾ ਵਿਚ ਨਾ ਰੱਖੀਆਂ ਜਾਣ ਤਾਂ ਘਰ ਵਿਚ ਵਾਸਤੂ ਦੋਸ਼ ਆ ਜਾਂਦੇ ਹਨ।
ਘਰ ਦੀਆਂ ਦੀਵਾਰਾਂ ਤੇ ਲਗਾਏ ਜਾਣ ਵਾਲਾ ਸ਼ੀਸ਼ਾ ਸਾਡੇ ਸੁੱਖ ਸੌਭਾਗਿਆ ਅਤੇ ਸਮਰਿਧੀ ਨਾਲ ਦੱਸਿਆ ਜਾਂਦਾ ਹੈ। ਵਾਸਤੂ ਦੇ ਅਨੁਸਾਰ ਘਰ ਦੇ ਅੰਦਰ ਸਹੀਂ ਦਿਸ਼ਾ ਵਿਚ ਸ਼ੀਸ਼ਾ ਲਾਉਣਾ ਖੁਸ਼ੀਆਂ ਲੈ ਕੇ ਆਉਂਦਾ ਹੈ।
ਜੇਕਰ ਸ਼ੀਸ਼ਾ ਗਲਤ ਦਿਸ਼ਾ ਵਿਚ ਲਗਾਇਆ ਜਾਵੇ ਤਾਂ ਦੁਰਭਾਗਿਆ ਅਤੇ ਦੁਖਾਂ ਦਾ ਕਾਰਨ ਹੁੰਦਾ ਹੈ। ਇਸ ਲਈ ਜਾਣਦੇ ਹਾਂ ਕਿ ਘਰ ਵਿਚ ਸ਼ੀਸ਼ਾ ਕਿਸ ਦਿਸ਼ਾ ਵਿਚ ਲਾਉਣਾ ਚਾਹੀਦਾ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਅੰਦਰ ਸ਼ੀਸ਼ਾ ਸਹੀਂ ਦਿਸ਼ਾ ਵਿਚ ਲਾਉਣਾ ਬਹੁਤ ਜ਼ਰੂਰੀ ਹੈ। ਘਰ ਦੀ ਪੂਰਵ ਅਤੇ ਉਤਰ ਦਿਸ਼ਾ ਸ਼ੀਸ਼ਾ ਲਾਉਣਾ ਸਹੀਂ ਹੁੰਦਾ ਹੈ।
ਮਾਨਤਾ ਹੈ ਕੀ ਸਹੀਂ ਦਿਸ਼ਾ ਵਿਚ ਸ਼ੀਸ਼ਾ ਲਾਉਣ ਨਾਲ ਆਰਥਕ ਸਥਿਤੀ ਮਜ਼ਬੂਤ ਹੁੰਦੀ ਹੈ। ਮਾਂ ਲਕਸ਼ਮੀ ਦੀ ਪੂਜਾ ਤੁਹਾਡੇ ਤੇ ਹਮੇਸ਼ਾ ਬਣੀ ਰਹਿੰਦੀ ਹੈ। ਮਾਨ ਸਨਮਾਨ ਵੀ ਵੱਧਦਾ ਹੈ।
ਘਰ ਦੇ ਚਕੌਰ ਆਕਾਰ ਦਾ ਸ਼ੀਸ਼ਾ ਲਾਉਣਾ ਚਾਹੀਦਾ ਹੈ। ਪਰ ਇਸ ਗਲ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਘਰ ਵਿਚ ਸ਼ੀਸਾ ਲਗਇਆ ਹੋਵੇ ਉਸ ਵਿਚ ਤੁਹਾਡੇ ਚਿਹਰਾ ਸਾਫ ਦਿਖੇ।