ਔਨਲਾਈਨ ਖਰੀਦਦਾਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਧੋਖਾਧੜੀ ਤੋਂ ਰਹੇਗਾ ਬਚਾਅ

01-12- 2025

TV9 Punjabi

Author: Ramandeep Singh

ਔਨਲਾਈਨ ਘੁਟਾਲਾ

ਤੁਹਾਨੂੰ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ, ਨਹੀਂ ਤਾਂ ਤੁਸੀਂ ਵੀ ਘੁਟਾਲਿਆਂ ਦਾ ਸ਼ਿਕਾਰ ਹੋ ਸਕਦੇ ਹੋ।

ਇੱਕ ਛੋਟੀ ਜਿਹੀ ਗਲਤੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਇਸ ਲਈ ਕੁੱਝ ਗੱਲਾਂ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ।

ਸਾਵਧਾਨ

ਤੁਹਾਨੂੰ ਸਿਰਫ਼ ਭਰੋਸੇਯੋਗ ਸਾਈਟਾਂ ਤੋਂ ਹੀ ਖਰੀਦਦਾਰੀ ਚਾਹੀਦੀ ਹੈ। ਉਨ੍ਹਾਂ ਸਾਈਟਾਂ ਤੋਂ ਖਰੀਦਣ ਤੋਂ ਬਚੋ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਨਹੀਂ ਸੁਣਿਆ ਹੈ।

ਭਰੋਸੇਯੋਗ ਸਾਈਟ

ਜਿਸ ਵੈੱਬਸਾਈਟ ਤੋਂ ਤੁਸੀਂ ਖਰੀਦ ਰਹੇ ਹੋ, ਉਸ ਦਾ URL https:// ਨਾਲ ਸ਼ੁਰੂ ਹੋਣਾ ਚਾਹੀਦਾ ਹੈ।

URL ਦੀ ਜਾਂਚ ਕਰੋ

ਜੇਕਰ ਤੁਸੀਂ ਪਹਿਲੀ ਵਾਰ ਕਿਸੇ ਅਣਜਾਣ ਸਾਈਟ ਤੋਂ ਕੁੱਝ ਖਰੀਦ ਰਹੇ ਹੋ, ਤਾਂ ਕੈਸ਼ ਆਨ ਡਿਲੀਵਰੀ ਵਿਕਲਪ ਚੁਣੋ।

ਕੈਸ਼ ਔਨ ਡਿਲੀਵਰੀ 

ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਜਾਂ ਮੈਸੇਜ ਆਉਂਦਾ ਹੈ ਤਾਂ ਲਿੰਕ ਨੂੰ ਅਸਲੀ ਮੰਨ ਕੇ ਉਸ 'ਤੇ ਕਲਿੱਕ ਕਰਨ ਦੀ ਗਲਤੀ ਨਾ ਕਰੋ।

ਆਫ਼ਰ ਤੋਂ ਸਾਵਧਾਨ ਰਹੋ

ਉਤਪਾਦ ਖਰੀਦਣ ਤੋਂ ਪਹਿਲਾਂ ਰੀਵਿਊ ਤੇ ਰੇਟਿੰਗਾਂ ਵੱਲ ਧਿਆਨ ਦਿਓ।

ਰੇਟਿੰਗਾਂ ਪੜ੍ਹੋ