20-11- 2025
TV9 Punjabi
Author: Sandeep Singh
ਅੱਜ ਮਾਰਕੀਟ ਵਿਚ ਮਹਿੰਗੇ ਫੋਨਾਂ ਦੀ ਭਰਮਾਰ ਹੈ। ਆਈਫੋਨ,ਸੈਮਸੰਗ ਤੋਂ ਇਲਾਵਾ ਕਈ ਕੰਪਨੀਆਂ 70-80 ਹਜ਼ਾਰ ਦੇ ਫੋਨ ਲਾਂਚ ਕਰ ਰਹੀ ਹੈ।
ਮਹਿੰਗਾ ਫੋਨ ਲੈਣਾ ਕਈ ਵਾਰ ਸਟੇਟਸ ਅਤੇ ਪਰਫੋਰਮੈਂਸ ਦੋਵਾਂ ਦਾ ਸਵਾਲ ਹੈ, ਪਰ ਗਲਤ ਚਵਾਇਸ ਭਾਰੀ ਪਛਤਾਵਾਂ ਦਿਲਾ ਸਕਦੀ ਹੈ।
ਪ੍ਰੀਮੀਅਮ ਮਾਡਲ ਖਰੀਦਦੇ ਸਮੇਂ ਕਈ ਲੋਕ ਬ੍ਰਾਂਡ ਅਤੇ ਨਾਮ ਦੇਖਕੇ ਫੈਸਲਾ ਲੈ ਲੈਂਦੇ ਹਨ। ਬਾਅਦ ਵਿਚ ਔਵਰਹੀਟ, ਬੈਟਰੀ ਡ੍ਰੇਨ ਜਾਂ ਨੇਟਵਰਕ ਵਰਗੀਆਂ ਪਰਿਸਥਿਆਂ ਨਾਲ ਜੁਝਦੇ ਹਨ।
ਕਈ ਵਾਰ ਮਹਿੰਗੇ ਫੋਨ ਵਿਚ ਰਿਪੇਅਰ ਵੀ ਮਹਿੰਗਾ ਪੈਂਦਾ ਹੈ। ਅਤੇ ਉਸ ਦਾ ਸਮਾਨ ਵੀ ਸਸਤਾ ਨਹੀਂ ਮਿਲਦਾ।
ਜੇਕਰ ਫੀਚਰ ਜ਼ਰੂਰਤ ਦੇ ਹਿਸਾਬ ਨਾਲ ਨਾ ਹੋਣ ਤਾਂ ਲੱਖਾਂ ਖਰਚ ਕਰਨ ਦਾ ਕੋਈ ਫਾਇਦਾ ਨਹੀਂ, ਇਸ ਲਈ ਖਰੀਦਣ ਤੋਂ ਪਹਿਲਾਂ ਰਿਸਰਚ ਅਤੇ ਜਾਂਚ ਬਹੁਤ ਜ਼ਰੂਰੀ ਹੈ।
ਇਸ ਤੋਂ ਇਲਾਵਾ ਮਹਿੰਗੇ ਫੋਨ ਨੂੰ ਰੱਖਣ ਲਈ ਕੇਅਰ ਅਤੇ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਮਹਿੰਗਾ ਕਵਰ ਅਤੇ ਹਾਈ ਕਵਾਲਿਟੀ ਸਕ੍ਰੀਨ ਪ੍ਰੋਟੇਕਸ਼ਨ।