ਪੋਸਟ ਆਫਿਸ ਦੀ ਕਮਾਲ ਦੀ ਸਕੀਮ, ਮਿਲਦਾ ਹੈ ਇਨ੍ਹਾਂ ਵਿਆਜ

26-11- 2025

TV9 Punjabi

Author: Sandeep Singh

ਨਿਯਮਿਤ ਆਏ ਦਾ ਲਾਭ ਚੁੱਕ ਸਕਦੇ ਹੋ

ਪੋਸਟ ਆਫਿਸ ਦੀ ਸੀਨੀਅਰ ਸਿਟੀਜਨ ਸੇਵਿੰਗ ਸਕੀਮ ਵਰਿਸ਼ਟ ਨਾਗਰਿਕਾਂ ਲਈ ਭਰੋਸਮੰਦ ਨਿਵੇਸ਼ ਹੈ। ਇਸ ਵਿਚ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕ ਨਿਵੇਸ਼ ਕਰ ਸਕਦੇ ਹਨ।

ਇਸ ਯੋਜਨਾ ਦੇ ਅੰਦਰ ਇਕ ਹਜ਼ਾਰ ਤੋਂ ਲੈ ਕੇ 30 ਲੱਖ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਚਾਲੂ ਵਿੱਤ ਸਾਲ 2025-26 ਦੀ ਤਿਮਾਹੀ ਵਿਚ ਇਸ ਤੇ 8.2 ਪ੍ਰਤੀਸ਼ਤ ਦਾ ਵਿਆਜ ਦੀ ਦਰ ਤੈਅ ਕੀਤੀ  ਗਈ ਹੈ।

30 ਲੱਖ ਤੱਕ ਦਾ ਨਿਵੇਸ਼

ਐਸਸੀਐਸਐਸ ਦੀ ਸਭ ਤੋਂ ਵੱਡੀ ਖਾਸਿਅਤ ਇਹ ਹੈ ਕੀ ਇਸ ਵਿਚ ਨਿਵੇਸ਼ ਕਰਨ ਤੇ ਇਨਕਮ ਟੈਕਸ ਐਕਟ ਦੀ ਧਾਰਾ 80ਸੀ ਦੇ ਤਹਿਤ 1.5 ਲੱਖ ਦੀ ਛੁਟ ਹੈ।

1.5 ਲੱਖ ਰੁਪਏ ਦੀ ਟੈਕਸ ਛੁਟ

ਵਿਆਹ ਦੀ ਰਕਮ ਨਿਵੇਸ਼ਕ ਦੇ ਖਾਤੇ ਹਰ ਤਿਮਾਹੀ ਆਉਂਦੀ ਹੈ। ਇਸ ਰਕਮ ਨੂੰ ਤੁਰੰਤ ਇਸਤਮਾਲ ਕੀਤਾ ਜਾ ਸਕਦਾ ਹੈ। ਜਿਸ ਨਾਲ ਸੀਨੀਅਰ ਸਿਟੀਜਨ ਨੂੰ ਲਗਾਤਾਰ ਆਮਦਨ ਦਾ ਸਹਾਰਾ ਮਿਲਦਾ ਹੈ।

ਲਗਾਤਾਰ ਆਮਦਨ ਦਾ ਸਹਾਰਾ

ਯੋਜਨਾ ਦੀ ਸਮਾਂ-ਸੀਮਾ 5 ਸਾਲ ਦੀ ਹੈ। ਜਿਸ ਨੂੰ ਤੁਸੀਂ ਚਾਹੋ ਤਾਂ 3 ਸਾਲ ਤੱਕ ਹੋਰ ਵੱਧਾ ਸਕਦੇ ਹੋ। ਜੇਕਰ ਕਿਸੀ ਕਾਰਨ ਤੁਸੀਂ ਪੈਸੇ ਪਹਿਲਾਂ ਨਿਕਾਲਦੇ ਹੋ ਤਾਂ ਕੁਝ ਪੈਨਲਟੀ ਵੀ ਤੈਅ ਕੀਤੀ ਗਈ ਹੈ।

ਕੁਝ ਪੈਨਲਟੀ ਵੀ ਤੈਅ ਕੀਤੀ ਗਈ

ਇੱਕ ਸਾਲ ਤੋਂ ਪਹਿਲਾਂ ਨਿਕਾਸੀ ਤੇ ਕੋਈ ਵਿਆਜ ਨਹੀਂ ਮਿਲੇਗਾ। ਇਕ ਤੋਂ 2 ਸਾਲ ਦੇ ਵਿਚਕਾਰ ਨਿਕਾਸੀ ਤੇ 1.5 ਪ੍ਰਤੀਸ਼ਤ ਅਤੇ 2 ਤੋਂ 5 ਸਾਲ ਦੀ ਨਿਕਾਸੀ ਤੇ 1 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾਵੇਗੀ।

ਕਦੋ ਕਰੇ ਨਿਕਾਸੀ