ਗਾਜਰ ਦੇ ਜੂਸ ਵਿਚ ਪਾਓ ਇਹ ਚੀਜ਼ਾਂ, Skin ਕਰੇਗੀ Glow

16-11- 2025

TV9 Punjabi

Author: Sandeep Singh

ਸਰਦੀ ਦੀ ਮੌਸਮੀ ਸਬਜ਼ੀ ਗਾਜਰ ਕਿਸੇ ਸੁਪਰਫੂਡ ਤੋਂ ਘੱਟ ਨਹੀਂ, ਭਾਵੇਂ ਇਸ ਦੀ ਤਸੀਰ ਠੰਡੀ ਹੁੰਦੀ ਹੈ। ਇਸ ਵਿਚ ਫਾਇਬਰ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ।

ਗਾਜਰ ਹੈ ਸੁਪਰਫੂਡ

ਸਰਦੀ ਵਿਚ ਗਾਜਰ ਦਾ ਖਾਣ-ਪੀਣ ਵਿਚ ਦੋ ਤਰਾਂ ਨਾਲ ਵਰਤੋਂ ਕੀਤੀ ਜਾਂਦੀ ਹੈ। ਇਕ ਹਲਵਾ ਅਤੇ ਦੂਸਰਾ ਜੂਸ। ਗਾਜਰ ਦੇ ਜੂਸ ਵਿਚ ਜੇਕਰ ਕੁਝ ਸਬਜ਼ੀਆਂ ਮਿਲਾ ਦਿੱਤੀਆ ਜਾਣ ਤਾਂ ਦੋਗੁਣੇ ਫਾਇਦੇ ਹੋਣਗੇ।

ਗਾਜਰ ਦਾ ਜੂਸ

ਸਕਿਨ ਨੂੰ ਗਲੋਇੰਗ ਅਤੇ ਹੈੱਲਦੀ ਬਣਾਉਣ ਲਈ ਵਿਟਾਮਿਨ ਸੀ ਜ਼ਰੂਰੀ ਹੈ। ਤੁਸੀਂ ਗਾਜਰ ਵਿਚ ਨਿੰਬੂ ਅਤੇ ਆਵਲਾ ਪਾ ਕੇ ਉਸ ਦਾ ਕੋਲੇਜਨ ਬੂਸਟਿੰਗ ਕਰ ਸਕਦੇ ਹੋ। ਇਸ ਨਾਲ ਸਕਿਨ ਨੂੰ ਬਹੁਤ ਲਾਭ ਹੋਵੇਗਾ।

ਵਿਟਾਮਿਨ ਸੀ

ਆਵਲਾ ਪੋਸ਼ਕ ਤੱਤਾ ਦਾ ਭੰਡਾਰ ਹੈ ਅਤੇ ਇਸ ਵਿਚ ਸਭ ਤੋਂ ਵਧ ਵਿਟਾਮਿਨ ਸੀ ਹੁੰਦਾ ਹੈ। ਇਹ ਸਾਡੇ ਇਮਉਨ ਸਿਸਟਮ ਨੂੰ ਬੂਟਸ ਕਰਦਾ ਹੈ। ਤਿੰਨ ਤੋਂ ਚਾਰ ਗਾਜਰਾਂ ਦਾ ਜੂਸ ਬਣਾਉਂਦੇ ਸਮੇਂ ਉਸ ਵਿਚ ਆਵਲਾ ਵੀ ਪਾ ਲੈਣਾ ਚਾਹੀਦਾ ਹੈ।

ਆਵਲਾ ਹੈ ਸੁਪਰਫੂਡ

ਗਾਜਰ, ਆਵਲਾਂ, ਅਦਰਕ ਅਤੇ ਚੁਕੰਦਰ ਦਾ ਜੂਸ ਜੇਕਰ ਤੁਸੀਂ ਹਰ ਰੋਜ ਪੀਂਦੇ ਹੋ, ਤਾਂ ਇਸ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੁੰਦੀ ਹੈ।

ਸਰੀਰ ਵਿਚ ਵਧਾਉਂਦਾ ਹੈ ਖੂਨ

ਵੈਸੇ ਇਸ ਜੂਸ ਨੂੰ ਪੀਣ ਵਾਲੇ ਨੂੰ ਇੱਕ ਖਾਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਆਯੁਰਵੇਦ ਐਕਸਪਰਟ ਕਿਰਨ ਗੁਪਤਾ ਦੱਸਦੀ ਹੈ ਕਿ ਇਸ ਨੂੰ ਪੀਣ ਨਾਲ ਪੇਟ ਵਿਚ ਸਮੱਸਿਆ ਹੋ ਸਕਦੀ ਹੈ ਇਸ ਲਈ ਇਸ ਵਿਚ ਕਾਲਾ ਨਮਕ ਪਾਉਣਾ ਬਹੁਤ ਜ਼ਰੂਰੀ ਹੈ।

ਇਹ ਚੀਜ਼ਾਂ ਪਾਉਣੀਆਂ ਨਾ ਭੁਲੋ