ਐਲੋਨ ਮਸਕ ਨੇ ਸਟਰਲਿੰਗ ਨੂੰ ਨਹੀਂ ਵੇਚਿਆ, ਦਾਅਵੇ ਨੂੰ ਦੱਸਿਆ ਝੂਠ | Elon Musk called Ukraine claim that he did not sell Starlink false Punjabi news - TV9 Punjabi

ਐਲੋਨ ਮਸਕ ਨੇ ਸਟਰਲਿੰਗ ਨੂੰ ਨਹੀਂ ਵੇਚਿਆ, ਦਾਅਵੇ ਨੂੰ ਦੱਸਿਆ ਝੂਠ

Published: 

12 Feb 2024 08:30 AM

ਯੂਕਰੇਨ ਨੇ ਸਪੇਸਐਕਸ ਦੇ ਮਾਲਕ ਐਲੋਨ ਮਸਕ 'ਤੇ ਇਲਜ਼ਾਮ ਲਗਾਇਆ ਹੈ ਕਿ ਰੂਸੀ ਫੋਰਸ ਯੂਕਰੇਨ ਦੇ ਕਬਜ਼ੇ ਵਾਲੇ ਖੇਤਰ 'ਚ ਸੈਟੇਲਾਈਟ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਇਹ ਸਟਾਰਲਾਈਟ ਇੰਟਰਨੈੱਟ ਐਲੋਨ ਮਸਕ ਦੀ ਸਪੇਸਐਕਸ ਕੰਪਨੀ ਦੇ ਸਟਾਰਲਿੰਕ ਦਾ ਹੈ। ਇਸ ਦੇ ਨਾਲ ਹੀ ਐਲੋਨ ਮਸਕ ਨੇ ਯੂਕਰੇਨ ਦੇ ਮੀਡੀਆ 'ਚ ਚੱਲ ਰਹੀਆਂ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ।

ਐਲੋਨ ਮਸਕ ਨੇ ਸਟਰਲਿੰਗ ਨੂੰ ਨਹੀਂ ਵੇਚਿਆ, ਦਾਅਵੇ ਨੂੰ ਦੱਸਿਆ ਝੂਠ

ਕਾਰੋਬਾਰੀ ਇਲੋਨ ਮਸਕ ਦੀ ਤਸਵੀਰ

Follow Us On

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਯੂਕਰੇਨ ਨੇ ਵੱਡਾ ਦਾਅਵਾ ਕੀਤਾ ਹੈ। ਯੂਕਰੇਨ ਨੇ ਸਪੇਸਐਕਸ ਦੇ ਮਾਲਕ ਐਲੋਨ ਮਸਕ ‘ਤੇ ਇਲਜ਼ਾਮ ਲਗਾਇਆ ਹੈ ਕਿ ਰੂਸੀ ਬਲ ਯੂਕਰੇਨ ਦੇ ਕਬਜ਼ੇ ਵਾਲੇ ਖੇਤਰ ‘ਚ ਸੈਟੇਲਾਈਟ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਇਹ ਸਟਾਰਲਾਈਟ ਇੰਟਰਨੈੱਟ ਐਲੋਨ ਮਸਕ ਦੀ ਸਪੇਸਐਕਸ ਕੰਪਨੀ ਦੇ ਸਟਾਰਲਿੰਕ ਦਾ ਹੈ। ਹਾਲਾਂਕਿ ਐਲੋਨ ਮਸਕ ਨੇ ਯੂਕਰੇਨ ਦੇ ਮੀਡੀਆ ‘ਚ ਚੱਲ ਰਹੀਆਂ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਪੇਸਐਕਸ ਨੇ ਕਿਸੇ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਰੂਸੀ ਫੌਜ ਨੂੰ ਕੋਈ ਸਟਰਲਿੰਗ ਨਹੀਂ ਵੇਚੀ ਹੈ।

ਯੂਕਰੇਨ ਦੀ ਮੁੱਖ ਫੌਜੀ ਖੁਫੀਆ ਏਜੰਸੀ ਨੇ ਐਤਵਾਰ ਨੂੰ ਕਿਹਾ ਕਿ ਸਟਾਰਲਿੰਕ ਟਰਮੀਨਲ ਫਰਵਰੀ 2022 ਵਿੱਚ ਸ਼ੁਰੂ ਹੋਏ ਰੂਸ ਨਾਲ ਯੁੱਧ ਤੋਂ ਬਾਅਦ ਯੂਕਰੇਨ ਦੀ ਮਦਦ ਲਈ ਭੇਜੇ ਗਏ ਸਨ, ਪਰ ਰੂਸੀ ਬਲ ਇੰਟਰਨੈਟ ਸੇਵਾਵਾਂ ਲਈ ਸਟਾਰਲਿੰਕ ਦੀ ਵਰਤੋਂ ਕਰ ਰਹੇ ਹਨ।

ਯੂਕਰੇਨ ਦਾ ਦਾਅਵਾ ਗਲਤ – ਮਸਕ

ਇਸ ਦੇ ਨਾਲ ਹੀ ਸਟਾਰਲਿੰਕ ਦਾ ਕਹਿਣਾ ਹੈ ਕਿ ਉਹ ਰੂਸੀ ਸਰਕਾਰ ਜਾਂ ਫੌਜ ਨਾਲ ਕਿਸੇ ਤਰ੍ਹਾਂ ਦਾ ਕਾਰੋਬਾਰ ਨਹੀਂ ਕਰਦਾ ਹੈ। ਐਤਵਾਰ ਨੂੰ ਐਕਸ ‘ਤੇ ਇਕ ਪੋਸਟ ਵਿਚ, ਮਸਕ ਨੇ ਕਿਹਾ ਕਿ ਸਾਡੀ ਜਾਣਕਾਰੀ ਅਨੁਸਾਰ ਰੂਸ ਨੂੰ ਕੋਈ ਸਟਾਰਲਿੰਕ ਨਹੀਂ ਵੇਚਿਆ ਗਿਆ ਹੈ। ਕਈ ਝੂਠੀਆਂ ਖਬਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਪੇਸਐਕਸ ਰੂਸ ਨੂੰ ਸਟਾਰਲਿੰਕ ਟਰਮੀਨਲ ਵੇਚ ਰਿਹਾ ਹੈ, ਜੋ ਕਿ ਬਿਲਕੁਲ ਝੂਠ ਹੈ।

ਯੂਕਰੇਨ ਦੇ ਦੋ ਸਰਕਾਰੀ ਸੂਤਰਾਂ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਰਾਇਟਰਸ ਨਿਊਜ਼ ਏਜੰਸੀ ਨੂੰ ਦੱਸਿਆ ਸੀ ਕਿ ਸਟਾਰਲਿੰਕ ਨੂੰ ਰੂਸ ਦੇ ਕਬਜ਼ੇ ਵਾਲੇ ਯੂਕਰੇਨੀ ਖੇਤਰ ਵਿੱਚ ਰੂਸੀ ਬਲਾਂ ਦੁਆਰਾ ਵਰਤੋਂ ਵਿੱਚ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਰੂਸੀ ਬਲ ਵੱਡੇ ਪੱਧਰ ‘ਤੇ ਡਾਟਾ ਹਾਸਲ ਕਰਨ ਲਈ ਇਸ ਦੀ ਵਰਤੋਂ ਕਰ ਰਹੇ ਹਨ।

Exit mobile version