04-08- 2025
TV9 Punjabi
Author: Sandeep Singh
ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਹੋਰ ਗੂਗਲ 'ਤੇ ਤੁਹਾਡੀ ChatGPT ਤੇ ਗੱਲਬਾਤ ਪੜ੍ਹ ਸਕਦਾ ਹੈ? ਜੀ ਹਾਂ, ਜੇਕਰ ਤੁਸੀਂ ਵੀ ਆਪਣੀ ਗੱਲਬਾਤ ਨੂੰ ਸ਼ੇਅਰ ਕੀਤਾ ਹੈ, ਤਾਂ ਉਹ ਗੂਗਲ ਸਰਚ ਵਿਚ ਆ ਸਕਦੀ ਹੈ।
ਜਦੋਂ ਕੋਈ ਯੂਜ਼ਰ ChatGPT 'ਚ ਆਪਣੀ ਗੱਲਬਾਤ ਸਾਂਝੀ ਕਰਦਾ ਹੈ, ਤਾਂ ਉਸਨੂੰ ਇੱਕ ਪਬਲਿਕ ਲਿੰਕ ਮਿਲਦਾ ਹੈ। ਹੁਣ ਜੇਕਰ ਕੋਈ ਇਸ ਲਿੰਕ ਨੂੰ Internet 'ਤੇ ਪਾਉਂਦਾ ਹੈ, ਤਾਂ ਇਸ ਨੂੰ ਗੂਗਲ ਦੁਆਰਾ index ਕੀਤਾ ਜਾ ਸਕਦਾ ਹੈ। ਯਾਨੀ ਕਿ ਗੂਗਲ ਇਸਨੂੰ ਸਰਚ 'ਚ ਦਿਖਾ ਸਕਦਾ ਹੈ।
ChatGPT ਗੱਲਬਾਤ ਸਿਰਫ਼ ਉਦੋਂ ਹੀ ਪਬਲਿਕ ਕੀਤੀ ਜਾਂਦੀ ਹੈ ਜਦੋਂ ਤੁਸੀਂ ਸ਼ੇਅਰ ਬਟਨ ਦਬਾਉਂਦੇ ਹੋ। ਇਹ ਬਟਨ ਬ੍ਰਾਊਜ਼ਰ ਵਿੱਚ ਉੱਪਰ ਸੱਜੇ ਪਾਸੇ ਦਿਖਾਈ ਦਿੰਦਾ ਹੈ। ਮੋਬਾਈਲ ਐਪ ਵਿੱਚ, ਚੈਟ ਮਾਡਲ ਦੇ ਨਾਮ 'ਤੇ ਟੈਪ ਕਰਕੇ ਸ਼ੇਅਰ ਵਿਕਲਪ ਉਪਲਬਧ ਹੁੰਦਾ ਹੈ।
ਜਦੋਂ ਤੁਸੀਂ ਕੋਈ ਚੈਟ ਪਬਲਿਕ ਕਰਦੇ ਹੋ, ਤਾਂ ChatGPT ਇੱਕ URL ਲਿੰਕ ਬਣਾਉਂਦਾ ਹੈ। ਕੋਈ ਵੀ ਇਸ ਲਿੰਕ ਨੂੰ ਖੋਲ੍ਹ ਸਕਦਾ ਹੈ। ਇਸਦਾ ਮਤਲਬ ਹੈ ਕਿ ਤੁਹਾਡੀ ਚੈਟ ਹੁਣ ਪਬਲਿਕ ਹੈ।
ਹਾਲਾਂਕਿ ਸਕਰੀਨ 'ਤੇ ਇੱਕ ਚੇਤਾਵਨੀ ਦਿਖਾਈ ਦਿੰਦੀ ਹੈ, ਪਰ ਇਹ ਸਪੱਸ਼ਟ ਤੌਰ 'ਤੇ ਨਹੀਂ ਦੱਸਿਆ ਜਾਂਦਾ ਕਿ ਇਹ ਗੂਗਲ ਸਰਚ ਵਿੱਚ ਵੀ ਦਿਖਾਈ ਦਿੰਦੀ ਹੈ