New Tax Regime 'ਚ ਵੀ ਤੁਸੀਂ ਬਚਾ ਸਕਦੇ ਹੋ ਟੈਕਸ, ਜਾਣੋ 8 ਆਸਾਨ ਤਰੀਕੇ

05-08- 2025

TV9 Punjabi

Author: Sandeep Singh

ਜੇਕਰ ਕੰਪਨੀ ਤੁਹਾਡੀ ਤਨਖਾਹ ਦਾ 16% ਤੱਕ NPS ਵਿੱਚ ਨਿਵੇਸ਼ ਕਰਦੀ ਹੈ, ਤਾਂ ਇਹ ਪੂਰੀ ਤਰ੍ਹਾਂ ਟੈਕਸ ਮੁਕਤ ਹੈ। ਇਸ ਨਾਲ, ਤੁਸੀਂ ਨਾ ਸਿਰਫ਼ ਟੈਕਸ ਬਚਾਓਗੇ ਬਲਕਿ ਪੈਸੇ ਸੇਵ ਕਰ ਸਕਦੇ ਹੋ।

NPS ਨਿਵੇਸ਼ 'ਚ ਮਿਲੇਗੀ ਰਾਹਤ

ਟੈਕਸ ਬਚਾਉਣ ਦਾ ਇੱਕ ਆਸਾਨ ਤਰੀਕਾ ਇਹ ਵੀ ਹੈ ਕਿ ਤੁਸੀਂ ਆਪਣੀ ਬੱਚਤ ਨੂੰ ਆਪਣੇ ਮਾਤਾ-ਪਿਤਾ ਦੇ ਨਾਮ ਤੇ ਨਿਵੇਸ਼ ਕਰੋਂ ਜਿਨ੍ਹਾਂ ਦੇ ਹਿੱਸੇ ਕੋਈ ਜਾਇਦਾਦ ਨਾ ਆਉਂਦੀ ਹੋਵੇ।

ਮਾਤਾ-ਪਿਤਾ  ਦੇ ਨਾਮ 'ਤੇ ਕਰੋ ਨਿਵੇਸ਼

ਹਰ ਸਾਲ FD 'ਤੇ ਟੈਕਸ ਲਗਾਇਆ ਜਾਂਦਾ ਹੈ। ਜਦੋਂ ਕਿ, Arbitrage ਫੰਡ ਵਿੱਚ, ਟੈਕਸ ਸਿਰਫ ਰਿਡੈਂਪਸ਼ਨ ਦੇ ਸਮੇਂ ਹੀ ਲਗਾਇਆ ਜਾਂਦਾ ਹੈ।

FD ਦੀ ਜਗ੍ਹਾਂ Arbitrage ਫੰਡ ਚੁਣੋ

ਜੇਕਰ ਤੁਸੀਂ ਇੱਕ ਫ੍ਰੀਲਾਂਸਰ ਜਾਂ ਸਲਾਹਕਾਰ ਹੋ, ਤਾਂ ਤੁਹਾਨੂੰ ਧਾਰਾ 44ADA ਦੇ ਤਹਿਤ ਆਪਣੀ ਆਮਦਨ ਦੇ ਸਿਰਫ਼ 50 ਪ੍ਰਤੀਸ਼ਤ 'ਤੇ ਟੈਕਸ ਦੇਣਾ ਪਵੇਗਾ। 20 ਲੱਖ ਰੁਪਏ ਦੀ ਆਮਦਨ 'ਤੇ ਤੁਹਾਨੂੰ ਸਿਰਫ 10 ਲੱਖ ਤੇ ਟੈਕਸ ਦੇਣਾ ਹੋਵੇਗਾ।

44ADA ਦਾ ਫਾਇਦਾ ਲਓ

ਜੇਕਰ ਤੁਸੀਂ ਆਪਣਾ ਘਰ ਕਿਰਾਏ 'ਤੇ ਦਿੱਤਾ ਹੈ ਅਤੇ ਇਸ 'ਤੇ ਕਰਜ਼ਾ ਲਿਆ ਹੈ, ਤਾਂ ਵਿਆਜ ਕੱਟਿਆ ਜਾ ਸਕਦਾ ਹੈ।

ਕਿਰਾਏ 'ਤੇ ਦਿੱਤੀ ਜਾਇਦਾਦ ਤੋਂ ਰਾਹਤ

ਸੈਯਾਰਾ ਫਿਲਮ ਦੀ ਸ਼ੂਟਿੰਗ ਕਿੱਥੇ ਹੋਈ