WPL Auction: ਇਹ 5 ਖਿਡਾਰਣਾਂ ਬਣੀਆਂ ਕਰੋੜਪਤੀ

 10 Dec 2023

TV9 Punjabi

WPL ਦੇ ਦੂਜੇ ਸੀਜ਼ਨ ਦਾ ਆਕਸ਼ਨ ਪੂਰਾ ਹੋ ਚੁੱਕਿਆ ਹੈ ਅਤੇ ਇੱਕ ਵਾਰ ਫਿਰ ਖਿਡਾਰਣਾਂ ਦੀ ਕਿਸਮਤ ਚਮਕ ਗਈ ਹੈ।

WPL ਦੀ ਨੀਲਾਮੀ ਪੂਰੀ

Pic Credit: AFP/BCCI/Instagram

ਇਹ ਮਿਨੀ ਆਕਸ਼ਨ ਸੀ, ਇਸ ਲਈ ਜਿਆਦਾ ਖਿਡਾਰਣਾਂ ਤੇ ਬੋਲੀ ਨਹੀਂ ਲੱਗੀ,  ਪਰ ਕੁਝ ਖਿਡਾਰਣਾਂ ਦੀ ਝੋਲੀ 'ਚ ਮੋਟੀ ਰਕਮ ਆ ਗਈ।

ਮਾਲਾਮਾਲ ਹੋਈਆਂ ਖਿਡਾਰਣਾਂ

ਇਸ ਵਾਰ ਨੀਲਾਮੀ 'ਚ 30 ਖਿਡਾਰਣਾਂ ਨੂੰ ਖਰੀਦਾ ਗਿਆ ਹੈ, ਜਿਸ 'ਚ 5 ਖਿਡਾਰਣਾਂ ਨੂੰ 1 ਕਰੋੜ ਤੋਂ ਜਿਆਦਾ ਦੀ ਫੀਸ ਮਿਲੀ ਹੈ। ਇਸ 'ਚ ਦੋ ਭਾਰਤੀ ਖਿਡਾਰਣਾਂ ਹਨ, ਜਿਨ੍ਹਾਂ ਨੇ ਹੁਣ ਤੱਕ ਇੰਟਰਨੈਸ਼ਨਲ ਡੈਬਿਊ ਨਹੀਂ ਕੀਤਾ ਹੈ।

5 ਖਿਡਾਰਣਾਂ ਬਣੀਆਂ ਕਰੋੜਪਤੀ

ਸਭ ਤੋਂ ਜਿਆਦਾ 2 ਕਰੋੜ ਰੁਪਏ 20 ਸਾਲ ਦੀ ਅਨਕੈਪਡ ਭਾਰਤੀ ਮੀਡਿਅਮ ਪੇਸਰ ਕਾਸ਼ਵੀ ਗੌਤਮ ਨੂੰ ਮਿਲੇ ਹਨ। ਕਾਸ਼ਵੀ ਨੂੰ ਗੁਜਰਾਤ ਜਾਇਂਟਸ ਨੇ ਖਰੀਦਿਆ ਹੈ।

ਕਾਸ਼ਵੀ ਸਭ ਤੋਂ ਮਹਿੰਗੀ

ਆਸਟ੍ਰੇਲੀਆ ਦੀ ਆਲਰਾਉਂਡਰ ਐਨਾਬਲ ਸਦਰਲੈਂਡ 'ਤੇ ਵੀ ਉੱਚੀ ਬੋਲੀ ਲੱਗੀ ਅਤੇ ਉਨ੍ਹਾਂ ਤੇ ਵੀ 2 ਕਰੋੜ ਦੀ ਬੋਲੀ ਲੱਗੀ। 22 ਸਾਲ ਦੀ ਇਸ ਖਿਡਾਰਣ ਨੂੰ ਦਿੱਲੀ ਕੈਪਿਟਲਸ ਨੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ।

ਇਸ ਖਿਡਾਰਣ ਨੂੰ ਵੀ ਮਿਲੇ 2 ਕਰੋੜ

ਤੀਸਰੇ ਨੰਬਰ ਤੇ ਭਾਰਤ ਦੀ ਹੀ ਇੱਕ ਖਿਡਾਰਣ ਵਰਿੰਦਾ ਦਿਨੇਸ਼ ਰਹੀ। 22 ਸਾਲ ਦੀ ਇਸ ਬੱਲੇਬਾਜ਼ ਨੂੰ 1.30 ਕਰੋੜ 'ਚ ਯੂਪੀ ਵਾਰਿਅਰਸ ਨੇ ਖਰੀਦਿਆ। ਵਰਿੰਦਾ ਨੇ ਵੀ ਹੁਣ ਤੱਕ ਇੰਟਰਨੈਸ਼ਨਲ ਡੈਬਿਊ ਨਹੀਂ ਕੀਤਾ ਹੈ।

ਵਰਿੰਦਾ ਤੀਸਰੀ ਸਭ ਤੋਂ ਮਹਿੰਗੀ ਖਿਡਾਰਣ

ਦੱਖਣੀ ਅਫਰੀਕਾ ਦੀ ਦਿੱਗਜ ਤੇਜ਼ ਗੇਂਦਬਾਜ਼ ਸ਼ਬਨਿਮ ਇਸਮਾਇਲ ਨੂੰ ਮੁੰਬਈ ਇੰਡਿਅਨਸ ਨੇ ਆਪਣੀ ਟੀਮ 'ਚ ਸ਼ਾਮਲ ਕਰ ਲਿਆ ਹੈ। ਸਾਬਕਾ ਤੇਜ਼ ਗੇਂਦਬਾਜ਼ ਨੂੰ ਮੁੰਬਈ ਇੰਡੀਅਨਸ ਨੇ 1.20 ਕਰੋੜ ਰੁਪਏ 'ਚ ਖਰੀਦਿਆ।

ਦਿੱਗਜ ਖਿਡਾਰਣ ਵੀ ਸਿਲੈਕਟ

ਗੁਜਰਾਤ ਨੇ ਆਸਟ੍ਰੇਲੀਆ ਦੀ 20 ਸਾਲਾ ਓਪਨਰ ਫੋਬੀ ਲਿਚਫੀਲਡ ਲਈ 1 ਕਰੋੜ ਰੁਪਏ ਖਰਚ ਕੀਤੇ। ਫੋਬੀ ਨੇ ਆਸਟ੍ਰੇਲੀਆ ਲਈ ਕੁੱਲ 16 ਅੰਤਰਰਾਸ਼ਟਰੀ ਮੈਚ ਖੇਡੇ ਹਨ।

ਨੌਜਵਾਨ ਬੱਲੇਬਾਜ਼ ਨੂੰ ਵੀ ਚੰਗੀ ਰਕਮ ਮਿਲੀ

ਜ਼ਿਆਦਾ ਚੌਲ ਖਾਣ ਨਾਲ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ, ਜਾਣੋ ਇਹ ਜ਼ਰੂਰੀ ਗੱਲਾਂ