ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ

15 Nov 2023

TV9 Punjabi

ਵਿਸ਼ਵ ਕੱਪ-2023 ਦਾ ਪਹਿਲਾ ਸੈਮੀਫਾਈਨਲ ਬੁੱਧਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਹੋਵੇਗਾ।

ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ

Pic Credit: AFP/PTI

ਭਾਰਤ ਅਤੇ ਨਿਊਜ਼ੀਲੈਂਡ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋ ਰਹੇ ਹਨ। ਦੋਵੇਂ ਟੀਮਾਂ 2019 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵੀ ਆਹਮੋ-ਸਾਹਮਣੇ ਹੋਈਆਂ ਸਨ, ਜਿਸ ਵਿੱਚ ਨਿਊਜ਼ੀਲੈਂਡ ਨੇ ਜਿੱਤ ਦਰਜ ਕੀਤੀ ਸੀ।

ਦੋਵਾਂ ਵਿਚਾਲੇ ਲਗਾਤਾਰ ਦੂਜਾ ਸੈਮੀਫਾਈਨਲ

ਬੁੱਧਵਾਰ ਨੂੰ ਹੋਣ ਵਾਲੇ ਸੈਮੀਫਾਈਨਲ ਮੈਚ ਤੋਂ ਪਹਿਲਾਂ ਟੀਮ ਇੰਡੀਆ ਲਈ ਬੁਰੀ ਖਬਰ ਆਈ ਹੈ। ਦਰਅਸਲ, ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਰੈਂਕਿੰਗ ਵਿੱਚ ਹੇਠਾਂ ਖਿਸਕ ਗਏ ਹਨ।

ਟੀਮ ਇੰਡੀਆ ਲਈ ਬੁਰੀ ਖਬਰ

ਸਿਰਾਜ ਨੂੰ ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਨੇ ਪਛਾੜ ਦਿੱਤਾ ਹੈ। ਕੇਸ਼ਵ ਮਹਾਰਾਜ ਦੇ 726 ਅਤੇ ਸਿਰਾਜ ਦੇ 723 ਅੰਕ ਹਨ। ਦੋਵਾਂ ਵਿੱਚ 3 ਅੰਕਾਂ ਦਾ ਅੰਤਰ ਹੈ।

ਮਹਾਰਾਜ ਪਛਾੜ ਗਏ

ਆਸਟ੍ਰੇਲੀਆ ਦੇ ਐਡਮ ਜ਼ੈਂਪਾ ਤੀਜੇ ਸਥਾਨ 'ਤੇ ਹਨ। ਉਨ੍ਹਾਂ ਦੇ 695 ਅੰਕ ਹਨ। ਉਥੇ ਹੀ ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ 687 ਅੰਕਾਂ ਨਾਲ ਚੌਥੇ ਸਥਾਨ 'ਤੇ ਹਨ।

ਬੁਮਰਾਹ ਚੌਥੇ ਨੰਬਰ 'ਤੇ

ਟੀਮ ਇੰਡੀਆ ਦੇ ਸਪਿਨਰ ਕੁਲਦੀਪ ਯਾਦਵ 5ਵੇਂ ਸਥਾਨ 'ਤੇ ਹਨ। ਯਾਨੀ ਟੀਮ ਇੰਡੀਆ ਦੇ ਟਾਪ 10 'ਚ ਤਿੰਨ ਗੇਂਦਬਾਜ਼ ਹਨ।

ਕੁਲਦੀਪ 5ਵੇਂ ਸਥਾਨ 'ਤੇ 

ਵਿਸ਼ਵ ਕੱਪ-2023 'ਚ ਕੇਸ਼ਵ ਮਹਾਰਾਜ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 14 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਇੱਕ ਪਾਰੀ ਵਿੱਚ ਇੱਕ ਵਾਰ 4 ਵਿਕਟਾਂ ਵੀ ਲਈਆਂ ਹਨ।

ਮਹਾਰਾਜ ਦੀਆਂ 14 ਵਿਕਟਾਂ

ਸਿਰਾਜ ਨੇ ਨਿਊਜ਼ੀਲੈਂਡ ਖਿਲਾਫ ਮੈਚ 'ਚ 4 ਵਿਕਟਾਂ ਲਈਆਂ ਸਨ। ਸਿਰਾਜ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੂਰਨਾਮੈਂਟ 'ਚ 12 ਵਿਕਟਾਂ ਲਈਆਂ ਹਨ।

ਸਿਰਾਜ ਦੀਆਂ 12 ਵਿਕਟਾਂ

73 ਕਰੋੜ ਬੱਚਿਆ ਨੂੰ ਨਹੀਂ ਮਿਲ ਰਿਹਾ ਪਾਣੀ!