ਸ੍ਰੀਲੰਕਾ ਦੇ 7 ਬੱਲੇਬਾਜ਼ਾਂ ਨੇ ਕੀਤਾ ਸ਼ਰਮਸਾਰ
3 Oct 2023
TV9 Punjabi
ਟੀਮ ਇੰਡੀਆ ਨੇ ਵਰਲਡ ਕੱਪ 2023 ਦੇ ਆਪਣੇ 7ਵੇਂ ਮੈਚ ਵਿੱਚ ਸ੍ਰੀਲੰਕਾ ਨੂੰ 302 ਰਨਾਂ ਦੇ ਜ਼ਬਰਦਸਤ ਫਰਕ ਨਾਲ ਧੋ ਦਿੱਤਾ। ਇਸ ਦੇ ਨਾਲ ਹੀ ਭਾਰਤ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ।
ਸੈਮੀਫਾਇਨਲ 'ਚ ਟੀਮ ਇੰਡੀਆ
Credits: PTI/AFP
ਟੀਮ ਇੰਡੀਆ ਨੇ ਇਸ ਮੈਚ ਤੋਂ ਪਹਿਲੇ ਬੈਟਿੰਗ ਕੀਤੀ ਅਤੇ 357 ਰਨ ਦਾ ਸਕੋਰ ਕੀਤਾ। ਇਸ ਤੋਂ ਬਾਅਦ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਸ੍ਰੀਲੰਕਾ ਨੂੰ ਸਿਰਫ਼ 55 ਰੰਨ ਤੇ ਸਮੇਟ ਕੇ ਰੱਖ ਦਿੱਤਾ।
ਸ੍ਰੀਲੰਕਾ ਨੂੰ 55 'ਤੇ ਸਮੇਟਿਆ
ਮਹੁੰਮਦ ਸਿਰਾਜ,ਜਸਪ੍ਰੀਤ ਬੁਮਰਾਹ ਅਤੇ ਮਹੁੰਮਦ ਸ਼ਮੀ ਨਾਲ ਮਿੱਲ ਕੇ 17 ਔਵਰ ਦੀ ਗੇਂਦਬਾਜ਼ੀ ਵਿੱਚ 9 ਵਿਕੇਟ ਹਾਸਿਲ ਕਰ ਕੇ ਸ੍ਰੀਲੰਕਾ ਦੀ ਹਾਰ ਦੀ ਕਹਾਣੀ ਲਿਖੀ।
ਪੇਸ ਅਟੈਕ ਦਾ ਕਹਿਰ
ਸ੍ਰੀਲੰਕਾ ਦੀ ਇਸ ਹਾਲਤ ਦਾ ਜਿੰਮੇਵਾਰ ਉਸਦਾ ਟੌਪ ਅਤੇ ਮਿਡਿਲ ਆਰਡਰ ਰਿਹਾ। ਜਿਸ ਦੇ ਬੱਲੇ ਤੋਂ ਬਿਲਕੁੱਲ ਵੀ ਰਨ ਨਹੀਂ ਨਿਕਲੇ ਅਤੇ ਸਿਰਾਜ, ਸ਼ਮੀ,ਬੁਮਰਾਹ ਦੇ ਸਾਹਮਣੇ ਸਰੈਂਡਰ ਕਰ ਦਿੱਤਾ।
ਸ੍ਰੀਲੰਕਾ ਬੈਟਿੰਗ ਹੋਈ ਢੇਰ
ਟੀਮ ਦੀ ਬੈਟਿੰਗ ਆਰਡਰ ਦੇ ਟੌਪ 8 ਬੱਲੇਬਾਜ਼ਾਂ ਵਿੱਚੋਂ 7 ਬੱਲੇਬਾਜ਼ ਨੇ ਮਿਲਕੇ 47 ਗੇਂਦਾ ਦਾ ਸਾਹਮਣਾ ਕੀਤਾ ਅਤੇ ਸਿਰਫ਼ 2 ਰਨ ਹੀ ਬਣਾਏ। ਇਨ੍ਹਾਂ 7 ਤੋਂ 5 ਬੱਲੇਬਾਜ਼ਾਂ ਦਾ ਖਾਤਾ ਵੀ ਨਹੀਂ ਖੁਲਿਆ।
7 ਬੱਲੇਬਾਜਾਂ ਦੇ ਸਿਰਫ਼ 2 ਰਨ
ਪਥੂਮ ਨਿਸੰਕਾ, ਦਿਮੁਥ ਕਰੁਨਾਰਤਨੇ,ਸਦੀਰਾ, ਦੁਸ਼ਣ ਹੇਮੰਤ ਅਤੇ ਦੁਸ਼ਮੰਤਾ ਚਮੀਰਾ 0 ਤੇ ਆਊਟ ਹੋਏ। ਜਦੋਂ ਕੀ ਕਪਤਾਨ ਕੁਸਲ ਮੈਂਡੀਸ ਅਤੇ ਚਰਿਤ ਅਸਲੰਕਾ 1-1 ਰਨ ਹੀ ਬਣਾ ਸਕੇ।
ਇੰਨ੍ਹਾਂ ਨੇ ਕੀਤਾ ਸ਼ਰਮਸਾਰ
ਸਿਰਫ਼ ਅੰਜੇਲੋ ਮੈਥਯੂਜ ਹੀ ਕੁਝ ਦੇਰ ਤੱਕ ਟਿਕੇ ਪਰ ਉਨ੍ਹਾਂ ਨੇ ਵੀ 25 ਗੇਂਦਾ ਵਿੱਚ 12 ਰਨ ਹੀ ਬਣਾਏ। ਸ੍ਰੀਲੰਕਾ 9,10 ਅਤੇ 11ਵੇਂ ਨੰਬਰ ਤੇ ਬੱਲੇਬਾਜ਼ਾਂ ਨੇ ਮਿਲਕੇ 31 ਰਨ ਬਣਾਏ।
ਲੋਅਰ ਆਰਡਰ ਨੇ ਦਿਖਾਈ ਫਾਈਟ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਫੁੱਲ ਗੋਭੀ ਤੋਂ ਵੱਧ ਸਕਦਾ ਹੈ ਯੂਰੀਕ ਐਸੀਡ
Learn more