29 Sep 2023
TV9 Punjabi
ਅਰਜਨਟੀਨਾ 'ਚ ਗਰਭਪਾਤ ਦੇ ਅਧਿਕਾਰਾਂ ਦੇ ਪ੍ਰਦਸ਼ਨ 'ਚ ਹਜ਼ਾਰਾਂ ਔਰਤਾਂ ਸੜਕਾਂ 'ਤੇ ਉਤਰ ਆਈਆਂ ਹਨ।
ਅਰਜਨਟੀਨਾ ਵਿੱਚ ਅਗਲੇ ਮਹੀਨੇ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਡਰ ਹੈ ਕਿ ਜੇਕਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਵੀਅਰ ਮਿੱਲੀ ਇਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਗਰਭਪਾਤ ਨੂੰ ਗੈਰ-ਕਾਨੂੰਨੀ ਕਰਾਰ ਦੇ ਸਕਦੇ ਹਨ।
ਰਾਸ਼ਟਰਪਤੀ ਚੋਣ ਦੇ ਉਮੀਦਵਾਰ ਮਿਲੀ ਦਾ ਕਹਿਣਾ ਹੈ ਕਿ ਗਰਭਪਾਤ ਕਤਲ ਦਾ ਰੂਪ ਹੈ ਅਤੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਦੱਖਣੀ ਅਮਰੀਕਾ ਵਿੱਚ ਇਸ ਨੂੰ ਤਿੰਨ ਸਾਲਾਂ ਲਈ ਵੈਧ ਘੋਸ਼ਿਤ ਕੀਤਾ ਗਿਆ ਸੀ।
ਲੈਟੀਨ ਅਮਰੀਕਾ ਦੇ ਚਾਰ ਦੇਸ਼ਾਂ - ਕੋਲੰਬੀਆ, ਕਿਊਬਾ, ਮੈਕਸੀਕੋ ਅਤੇ ਉਰੂਗਵੇ ਵਿੱਚ ਗਰਭਪਾਤ ਕਾਨੂੰਨੀ ਹੈ।
ਗਰਭਪਾਤ ਦੇ ਕਾਨੂੰਨ ਨੂੰ ਲੈ ਕੇ ਕਈ ਹੋਰ ਦੇਸ਼ਾਂ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਹਨ। ਪੇਰੂ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਔਰਤਾਂ ਨੇ ਹਰੇ ਰੰਗ ਦੇ ਸਕਾਰਫ਼ ਪਹਿਨ ਕੇ ਪ੍ਰਦਰਸ਼ਨ ਕੀਤਾ, ਜਦਕਿ ਚਿਲੀ ਵਿੱਚ ਵੀ ਗਰਭਪਾਤ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ।
ਅਰਜਨਟੀਨਾ ਨੇ 2020 ਵਿੱਚ ਗਰਭ ਅਵਸਥਾ ਦੇ 14ਵੇਂ ਹਫ਼ਤੇ ਤੱਕ ਗਰਭਪਾਤ ਨੂੰ ਕਾਨੂੰਨੀ ਮਾਨਤਾ ਦਿੱਤੀ। ਇਸ ਤੋਂ ਪਹਿਲਾਂ ਗਰਭਪਾਤ ਦੀ ਇਜਾਜ਼ਤ ਸਿਰਫ਼ ਬਲਾਤਕਾਰ ਦੇ ਮਾਮਲਿਆਂ ਜਾਂ ਔਰਤ ਦੀ ਜਾਨ ਨੂੰ ਖ਼ਤਰੇ ਵਿੱਚ ਹੋਣ 'ਤੇ ਹੀ ਦਿੱਤੀ ਜਾਂਦੀ ਸੀ।