29 Sep 2023
TV9 Punjabi
USB Type-C Port ਦੇ ਨਾਲ iPhone 15 Series ਲਾਂਚ ਹੋ ਚੁੱਕਿਆ ਹੈ, ਜ਼ੇਕਰ ਤੁਸੀ ਨਵਾਂ ਆਈਫੋਨ ਲੈਣ ਵਾਲੇ ਹੋ ਤਾਂ ਇਸ ਤੋਂ ਪਹਿਲਾ ਕੁੱਝ ਜ਼ਰੂਰੀ ਗੱਲਾਂ ਜਾਣ ਲਵੋ
ਜ਼ੇਕਰ ਤੁਸੀ ਵੀ ਐਂਡਰੋਇਡ ਕੇਵਲ ਨਾਲ ਆਈਫੋਨ ਚਾਰਜ਼ ਕਰਨ ਦੀ ਸੋਚ ਰਹੇ ਹੋ ਤਾਂ ਇਦਾਂ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ।
ਕਈ ਮੀਡਿਆ ਰਿਪੋਰਟਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਐਪਲ ਸਟੋਰ ਵੱਲੋਂ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਐਂਡਰੋਇਡ ਕੇਵਲ ਨਾਲ ਫੋਨ ਚਾਰਜ਼ ਨਾ ਕਰੋ।
ਮੀਡਿਆ ਰਿਪੋਰਟਾਂ 'ਚ ਇਹ ਜਾਣਕਾਰੀ ਮਿਲ ਰਹੀ ਹੈ ਕਿ ਐਂਡਰੋਇਡ ਕੇਵਲ ਨਾਲ ਆਈਫੋਨ ਚਾਰਜ਼ ਕਰਨ ਤੇ ਓਵਰਹੀਟਿੰਗ ਦੀ ਦਿੱਕਤ ਆ ਰਹੀ ਹੈ।
ਫੋਨ ਉਵਰਹੀਟਿੰਗ ਦੇ ਪਿੱਛੇ ਦਾ ਕਾਰਨ ਪਿੰਨ ਦੇ ਅਲੱਗ ਅਰੇਂਜ਼ਮੈਂਟ ਨੂੰ ਦੱਸਿਆ ਜਾ ਰਿਹਾ ਹੈ।
ਐਪਲ ਤੋਂ ਅਲਾਵਾ ਹੋਰ ਕੰਪਨੀ ਦੇ ਅਡੈਪਟਰ ਦਾ ਇਸਤੇਮਾਲ ਨਾ ਕਰੋ ਅਤੇ ਇਸ ਦੇ ਨਾਲ ਹੀ ਫੋਨ ਦੇ ਨਾਲ ਮਿਲਨ ਵਾਲੀ ਹੀ ਕੇਵਲ ਦਾ ਇਸਤੇਮਾਲ ਕਰੋ।
ਚੀਨ 'ਚ ਕਈ ਐਪਲ ਸਟੋਰਾਂ 'ਤੇ ਗਾਹਕਾਂ ਨੂੰ ਐਂਡਰੋਇਡ ਕੇਵਲ ਦੇ ਨਾਲ ਫੋਨ ਨਾ ਚਾਰਜ਼ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।