ਸਭ ਤੋਂ ਮਹਿੰਗਾ ਮੈਚ! ਟਿਕਟਾਂ 8.35 ਲੱਖ ਰੁਪਏ ਤੋਂ ਸ਼ੁਰੂ 

14-07- 2024

TV9 Punjabi

Author: Ramandeep Singh 

ਵਿੰਬਲਡਨ 2024 ਦਾ ਫਾਈਨਲ ਮੁਕਾਬਲਾ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਪੇਨ ਦੇ ਕਾਰਲੋਸ ਅਲਕਾਰਜ਼ ਵਿਚਾਲੇ ਖੇਡਿਆ ਜਾਵੇਗਾ।

ਵਿੰਬਲਡਨ 2024 ਫਾਈਨਲ

Pic Credit: Getty

ਵਿਸ਼ਵ ਟੈਨਿਸ ਰੈਂਕਿੰਗ 'ਚ ਨੋਵਾਕ ਜੋਕੋਵਿਚ ਦੂਜੇ ਅਤੇ ਕਾਰਲੋਸ ਅਲਕਾਰਜ਼ ਤੀਜੇ ਸਥਾਨ 'ਤੇ ਹਨ। ਪਿਛਲੇ ਸਾਲ ਵੀ ਇਹ ਦੋਵੇਂ ਖਿਡਾਰੀ ਫਾਈਨਲ ਵਿੱਚ ਆਹਮੋ-ਸਾਹਮਣੇ ਸਨ।

ਜੋਕੋਵਿਚ ਬਨਾਮ ਅਲਕਾਰਜ਼

ਇਸ ਵਿੰਬਲਡਨ ਫਾਈਨਲ ਨੂੰ ਇਤਿਹਾਸ ਦੇ ਕਿਸੇ ਵੀ ਟੈਨਿਸ ਟੂਰਨਾਮੈਂਟ ਦਾ ਸਭ ਤੋਂ ਮਹਿੰਗਾ ਮੈਚ ਦੱਸਿਆ ਜਾ ਰਿਹਾ ਹੈ। ਇਸ ਦਾ ਕਾਰਨ ਇਸ ਮੈਚ ਦੀ ਟਿਕਟ ਦੀ ਕੀਮਤ ਹੈ।

ਸਭ ਤੋਂ ਮਹਿੰਗਾ ਮੈਚ

ਅਮਰੀਕੀ ਖੇਡ ਕੁਮੈਂਟੇਟਰ ਡੈਰੇਨ ਰੋਵੇਲ ਨੇ ਦਾਅਵਾ ਕੀਤਾ ਹੈ ਕਿ ਇਸ ਮੈਚ ਦੀ ਸਭ ਤੋਂ ਸਸਤੀ ਟਿਕਟ ਦੀ ਕੀਮਤ 10,000 ਅਮਰੀਕੀ ਡਾਲਰ (ਲਗਭਗ 8,35,193 ਰੁਪਏ) ਹੈ।

ਇੱਕ ਟਿਕਟ ਦੀ ਕੀਮਤ

ਵਿੰਬਲਡਨ ਦੀ ਅਧਿਕਾਰਤ ਸਾਈਟ 'ਤੇ ਫਾਈਨਲ ਲਈ ਸੈਂਟਰ ਕੋਰਟ ਸੀਟ ਦੀ ਟਿਕਟ ਦੀ ਕੀਮਤ 275 ਪੌਂਡ (ਲਗਭਗ 29,172.56 ਰੁਪਏ) ਰੱਖੀ ਗਈ ਹੈ। ਪਰ ਆਨਲਾਈਨ ਟਿਕਟ ਰੀਸੇਲਿੰਗ ਪਲੇਟਫਾਰਮ ਇਸ ਨੂੰ ਲੱਖਾਂ 'ਚ ਵੇਚ ਰਹੇ ਹਨ।

ਪ੍ਰਸ਼ੰਸਕਾਂ ਲਈ ਖਰੀਦਣਾ ਮੁਸ਼ਕਲ 

ਤੁਹਾਨੂੰ ਦੱਸ ਦੇਈਏ ਕਿ ਫਾਈਨਲ ਮੈਚ ਦੀ ਸਭ ਤੋਂ ਮਹਿੰਗੀ ਟਿਕਟ 12 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਸਭ ਤੋਂ ਮਹਿੰਗੀ ਟਿਕਟ ਦੀ ਕੀਮਤ

ਜਾਨਲੇਵਾ ਹਮਲੇ ਤੋਂ ਬਚੇ ਟਰੰਪ, ਇਸ ਖ਼ਤਰਨਾਕ ਰਾਈਫਲ ਨਾਲ ਹੋਇਆ ਹਮਲਾ