14-07- 2024
TV9 Punjabi
Author: Ramandeep Singh
ਅਮਰੀਕਾ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪੈਨਸਿਲਵੇਨੀਆ 'ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ 'ਤੇ ਹਮਲਾ ਹੋਇਆ।
ਇਸ ਹਮਲੇ 'ਚ ਗੋਲੀ ਡੋਨਾਲਡ ਟਰੰਪ ਦੇ ਕੰਨ 'ਚ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ। ਹੁਣ ਉਹ ਬਿਹਤਰ ਹਨ।
ਟਰੰਪ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਗੋਲੀਆਂ ਚੱਲਣ ਦੀ ਜ਼ੋਰਦਾਰ ਆਵਾਜ਼ ਆਈ ਅਤੇ ਟਰੰਪ ਆਪਣੇ ਕੰਨਾਂ 'ਤੇ ਹੱਥ ਰੱਖ ਕੇ ਤੁਰੰਤ ਬੈਠ ਗਏ।
ਜਿਸ ਤੋਂ ਬਾਅਦ ਜਦੋਂ ਟਰੰਪ ਇਕ ਮਿੰਟ ਬਾਅਦ ਖੜ੍ਹੇ ਹੋਏ ਤਾਂ ਉਨ੍ਹਾਂ ਦੇ ਸੱਜੇ ਕੰਨ ਅਤੇ ਚਿਹਰੇ 'ਤੇ ਖੂਨ ਸੀ।
ਟਰੰਪ 'ਤੇ ਹਮਲਾ ਕਰਨ ਵਾਲੀ ਖਤਰਨਾਕ ਰਾਈਫਲ ਦਾ ਨਾਂ AR-15 Style Rifle ਹੈ। ਇਹ ਇੱਕ ਹਲਕੇ ਭਾਰ ਵਾਲੀ ਰਾਈਫਲ ਹੈ।
ਇਹ ਰਾਈਫਲ ਇੰਨੀ ਤਾਕਤਵਰ ਹੈ ਕਿ ਇਹ 1 ਮਿੰਟ 'ਚ 60 ਰਾਉਂਡ ਫਾਇਰ ਕਰ ਸਕਦੀ ਹੈ।
AR-15 ਇੰਨੀ ਤਾਕਤਵਰ ਰਾਈਫਲ ਹੈ ਕਿ ਇਹ ਕਿਸੇ ਵੀ ਵਿਅਕਤੀ ਦੀ ਛਾਤੀ ਨੂੰ ਬਹੁਤ ਜਲਦੀ ਪਾੜ ਸਕਦੀ ਹੈ।
ਜਾਣਕਾਰੀ ਮੁਤਾਬਕ ਜਾਂਚ 'ਚ ਟਰੰਪ ਦੇ ਸ਼ੂਟਰ ਦੀ ਪਛਾਣ ਹੋ ਗਈ ਹੈ। ਜਾਂਚਕਰਤਾਵਾਂ ਨੇ ਅਜੇ ਤੱਕ ਸ਼ੂਟਰ ਦੀ ਪਛਾਣ ਨਹੀਂ ਕੀਤੀ ਹੈ।
ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ 5 ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੀ ਉਮਰ 20 ਸਾਲ ਹੈ ਅਤੇ ਉਹ ਪੈਨਸਿਲਵੇਨੀਆ ਦਾ ਨਿਵਾਸੀ ਹੈ।