ਕਸਰਤ ਅਤੇ ਡਾਈਟ ਤੋਂ ਬਾਅਦ ਵੀ ਨਹੀਂ ਘੱਟ ਰਿਹਾ ਭਾਰ ਤਾਂ ਇਨ੍ਹਾਂ ਗੱਲਾਂ ਵੱਲ ਧਿਆਨ ਦਿਓ

7 Oct 2023

TV9 Punjabi

ਢਿੱਡ ਦੀ ਚਰਬੀ ਨੂੰ ਘੱਟ ਕਰਨਾ ਕਿਸੇ ਲਈ ਵੀ ਚੁਣੌਤੀ ਤੋਂ ਘੱਟ ਨਹੀਂ ਹੈ ਅਤੇ ਇਸ ਦੇ ਲਈ ਰੋਜ਼ਾਨਾ ਕਸਰਤ ਦੇ ਨਾਲ-ਨਾਲ ਸਹੀ ਖੁਰਾਕ ਵੀ ਬਹੁਤ ਜ਼ਰੂਰੀ ਹੈ।

ਢਿੱਡ ਦੀ ਚਰਬੀ

ਜੇਕਰ ਤੁਸੀਂ ਕਸਰਤ ਦੇ ਨਾਲ-ਨਾਲ ਸਹੀ ਖੁਰਾਕ ਦਾ ਪਾਲਣ ਕਰ ਰਹੇ ਹੋ ਅਤੇ ਫਿਰ ਵੀ ਤੁਹਾਡੇ ਢਿੱਡ ਦੀ ਚਰਬੀ ਘੱਟ ਨਹੀਂ ਹੋ ਰਹੀ ਹੈ ਤਾਂ ਭਾਰ ਘੱਟ ਨਾ ਹੋਣ ਪਿੱਛੇ ਕੋਈ ਨਾ ਕੋਈ ਕਾਰਨ ਹੋ ਸਕਦਾ ਹੈ।

ਸਹੀ ਖੁਰਾਕ

ਜੇਕਰ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਨਹੀਂ ਲੈਂਦੇ ਹੋ ਤਾਂ ਤੁਹਾਨੂੰ ਵਜ਼ਨ ਘੱਟ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਨੀਂਦ ਨਾ ਆਉਣਾ

ਜੇਕਰ ਤੁਸੀਂ ਜ਼ਿਆਦਾ ਤਣਾਅ ਲੈਂਦੇ ਹੋ ਤਾਂ ਇਹ ਨਾ ਸਿਰਫ਼ ਤੁਹਾਡੀ ਮਾਨਸਿਕ ਸਿਹਤ ਲਈ ਖ਼ਰਾਬ ਹੈ ਸਗੋਂ ਇਹ ਤੁਹਾਡਾ ਭਾਰ ਵੀ ਵਧਾ ਸਕਦਾ ਹੈ।

ਤਣਾਅ ਲੈਣਾ

ਵਜ਼ਨ  ਦੇ ਪਿੱਛੇ ਜੈਨੇਟਿਕ ਕਾਰਨ ਵੀ ਹੋ ਸਕਦਾ ਹੈ, ਯਾਨੀ ਪਰਿਵਾਰ ਵਿਚ ਕਿਸੇ ਨੂੰ ਮੋਟਾਪੇ ਦੀ ਸਮੱਸਿਆ ਹੈ। ਫਿਲਹਾਲ ਇਸ ਮਾਮਲੇ 'ਚ ਸਖਤ ਮਿਹਨਤ ਕਰਕੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਜੈਨੇਟਿਕ ਕਾਰਨ

ਪੂਰਾ ਦਿਨ ਪਾਣੀ ਪੀਣਾ ਬਹੁਤ ਜ਼ਰੂਰੀ ਹੈ, ਜੇਕਰ ਤੁਸੀਂ ਪਾਣੀ ਨੂੰ ਸਹੀ ਢੰਗ ਨਾਲ ਨਹੀਂ ਪੀਂਦੇ ਹੋ ਤਾਂ ਇਹ ਨਾ ਸਿਰਫ ਸਿਹਤ ਲਈ ਬੁਰਾ ਹੈ, ਸਗੋਂ ਭਾਰ ਘਟਾਉਣ ਵਿੱਚ ਵੀ ਮੁਸ਼ਕਿਲ ਪੈਦਾ ਕਰਦਾ ਹੈ।

ਪਾਣੀ ਨਾ ਪੀਣਾ

ਭਾਰਤ ਦੇ ਇਸ ਗੁਆਂਢੀ ਦੇਸ਼ ਵਿੱਚ ਮਰਦਾਂ ਨਾਲੋਂ ਵੱਧ ਔਰਤਾਂ