06-11- 2025
TV9 Punjabi
Author: Sandeep Singh
ਬ੍ਰੇਨ ਟਿਊਮਰ ਦਿਮਾਗ ਦੇ ਸੈੱਲਾਂ ਵਿਚ ਅਸਧਾਰਨ ਤਰੀਕੇ ਨਾਲ ਬਣਨ ਵਾਲੀਆਂ ਗੰਢਾਂ ਹੁੰਦੀਆਂ ਹਨ। ਹੌਲੀ-ਹੌਲੀ ਵੱਧ ਕੇ ਇਹ ਦਿਮਾਗ ਨੂੰ ਪ੍ਰਭਾਵਿਤ ਕਰਨ ਲਗ ਜਾਂਦੀਆਂ ਹਨ।
ਡਾ. ਸੁਭਾਸ਼ ਦੱਸਦੇ ਹਨ ਕਿ ਜੇਕਰ ਪਰਿਵਾਰ ਵਿੱਚ ਕਿਸੇ ਨੂੰ ਪਹਿਲਾਂ ਬ੍ਰੇਨ ਟਿਊਮਰ ਹੋਇਆ ਹੈ, ਤਾਂ ਇਸ ਦੇ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਜੈਨੇਟਿਕ ਬਦਲਾਅ ਦਿਮਾਗ ਦੇ ਸੈੱਲਾਂ ਨੂੰ ਅਸਧਾਰਨ ਢੰਗ ਨਾਲ ਵਧਣ ਦਾ ਕਾਰਨ ਬਣਦੇ ਹਨ।
ਰੇਡੀਏਸ਼ਨ ਜਾਂ ਮੋਬਾਈਲ ਫੋਨ ਦੀਆਂ ਇਲੈਕਟ੍ਰਾਨਿਕ ਤਰੰਗਾਂ ਦੇ ਲੰਬੇ ਸਮੇਂ ਤੱਕ ਸੰਪਰਕ ਦਿਮਾਗ ਦੇ ਸੈੱਲਾਂ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਨਾਲ ਟਿਊਮਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਤਣਾਅ, ਨੀਂਦ ਦੀ ਘਾਟ ਅਤੇ ਜੰਕ ਫੂਡ ਦਾ ਸੇਵਨ ਸਰੀਰ ਵਿੱਚ ਟਾਕਸਿਨ ਪਦਾਰਥਾਂ ਨੂੰ ਵਧਾਉਂਦਾ ਹੈ, ਜਿਸ ਦਾ ਦਿਮਾਗ ਦੇ ਸੈੱਲਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
ਰਸਾਇਣਾਂ, ਪੇਂਟਾਂ, ਜਾਂ ਪੈਟਰੋਲੀਅਮ ਉਤਪਾਦਾਂ ਦੇ ਸੰਪਰਕ ਵਿੱਚ ਆਉਣਾ ਦਿਮਾਗ ਲਈ ਨੁਕਸਾਨਦੇਹ ਹੈ। ਇਹ ਰਸਾਇਣ ਹੌਲੀ-ਹੌਲੀ ਸੈੱਲਾਂ ਦੀ ਬਣਤਰ ਨੂੰ ਬਦਲ ਸਕਦੇ ਹਨ।
ਕਮਜ਼ੋਰ ਇਮਿਊਨ ਸਿਸਟਮ ਸਰੀਰ ਵਿੱਚ ਅਸਧਾਰਨ ਸੈੱਲਾਂ ਨਾਲ ਲੜਨ ਦੇ ਯੋਗ ਨਹੀਂ ਹੁੰਦਾ। ਇਸ ਨਾਲ ਇਨਫੈਕਸ਼ਨ ਅਤੇ ਟਿਊਮਰ ਬਣਨ ਦਾ ਖ਼ਤਰਾ ਵੱਧ ਜਾਂਦਾ ਹੈ।