12-02- 2025
TV9 Punjabi
Author : Rohit
(Pic Credit:Insta/rishabpant/shubmangill)
ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਦੋਵੇਂ ਹੀ ਮਜ਼ਬੂਤ ਖਿਡਾਰੀ ਹਨ ਜਿਨ੍ਹਾਂ ਵਿੱਚ ਕਿਸੇ ਵੀ ਸਮੇਂ, ਕਿਸੇ ਵੀ ਸਥਿਤੀ ਵਿੱਚ ਮੈਚ ਜਿੱਤਣ ਦੀ ਸਮਰੱਥਾ ਹੈ।
ਇਹ ਦੋਵੇਂ ਖਿਡਾਰੀ ਆਈਪੀਐਲ 2025 ਵਿੱਚ ਆਪਣੀਆਂ-ਆਪਣੀਆਂ ਟੀਮਾਂ ਦੇ ਕਪਤਾਨ ਹਨ। ਸ਼ੁਭਮਨ ਗਿੱਲ ਗੁਜਰਾਤ ਦੇ ਕਪਤਾਨ ਹਨ ਜਦੋਂ ਕਿ ਰਿਸ਼ਭ ਪੰਤ ਲਖਨਊ ਦੇ ਕਪਤਾਨ ਹਨ।
ਆਓ ਜਾਣਦੇ ਹਾਂ ਕਿ IPL ਦੇ ਇਨ੍ਹਾਂ ਦੋ ਮਹਾਨ ਖਿਡਾਰੀਆਂ ਅਤੇ ਕਪਤਾਨਾਂ ਵਿੱਚੋਂ ਕੌਣ ਜ਼ਿਆਦਾ ਪੜ੍ਹਿਆ-ਲਿਖਿਆ ਹੈ?
ਸ਼ੁਭਮਨ ਗਿੱਲ ਨੇ ਮੋਹਾਲੀ ਦੇ ਮਾਨਵ ਮੰਗਲ ਸਮਾਰਟ ਸਕੂਲ ਤੋਂ 12ਵੀਂ ਤੱਕ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਆਪਣਾ ਪੂਰਾ ਧਿਆਨ ਕ੍ਰਿਕਟ 'ਤੇ ਲਗਾ ਦਿੱਤਾ।
ਹਾਲਾਂਕਿ ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਗਿੱਲ ਗ੍ਰੈਜੂਏਟ ਹੋ ਗਏ ਹਨ, ਪਰ ਇਸਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਰਿਸ਼ਭ ਪੰਤ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਦ ਇੰਡੀਅਨ ਪਬਲਿਕ ਸਕੂਲ, ਦੇਹਰਾਦੂਨ ਤੋਂ ਕੀਤੀ।
ਪੰਤ ਕੋਲ ਬੀ.ਕਾਮ ਦੀ ਡਿਗਰੀ ਵੀ ਹੈ, ਜੋ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਵੈਂਕਟੇਸ਼ਵਰ ਕਾਲਜ ਤੋਂ ਪ੍ਰਾਪਤ ਕੀਤੀ।