ਟੀਵੀ ਸੀਰੀਅਲਾਂ ਵਿੱਚ ਕੰਮ ਕਰਨ ਵਾਲੀ ਸਰਗੁਣ ਸਭ ਤੋਂ ਵੱਡੀ ਪੰਜਾਬੀ ਅਦਾਕਾਰਾ ਕਿਵੇਂ ਬਣੀ?

11-02- 2025

TV9 Punjabi

Author:  Isha Sharma

ਟੀਵੀ ਅਦਾਕਾਰਾ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫ਼ੀ ਹਿੱਟ ਹੈ। ਇੱਥੇ ਅਦਾਕਾਰਾ ਦਾ ਸਟਾਰਡਮ ਵੱਖਰਾ ਹੈ।

ਸਰਗੁਣ ਮਹਿਤਾ

ਸਰਗੁਣ ਦੇ ਕਰੀਅਰ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੇ ਸਾਰੇ ਸੀਰੀਅਲ ਅਸਫਲ ਹੋ ਰਹੇ ਸਨ। ਅਦਾਕਾਰਾ ਨੂੰ ਹਰ ਪਾਸੇ ਤੋਂ Failure ਮਿਲ ਰਿਹਾ ਸੀ।

ਕਰੀਅਰ

ਫਿਰ ਅਦਾਕਾਰਾ ਨੂੰ ਇੱਕ ਪੰਜਾਬੀ ਫਿਲਮ ਮਿਲੀ ਜਿਸ ਕਾਰਨ ਕਿਸਮਤ ਬਦਲ ਗਈ। ਆਓ ਜਾਣਦੇ ਹਾਂ ਸਰਗੁਣ ਦੀ ਕਿਸਮਤ ਕਿਵੇਂ ਬਦਲੀ?

ਕਿਸਮਤ

ਸਰਗੁਣ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਇੱਕ ਵਾਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੂੰ ਦੇਖਿਆ ਸੀ। ਦੇਖਿਆ ਕਿ ਲੋਕ ਨੀਰੂ ਦੀ ਕਿਵੇਂ ਤਾਰੀਫ਼ ਕਰ ਰਹੇ ਸਨ।

ਨੀਰੂ ਬਾਜਵਾ

ਸਰਗੁਣ ਨੇ ਦੱਸਿਆ ਕਿ ਉਨ੍ਹਾਂ ਨੇ ਉਸੇ ਦਿਨ ਹੀ ਫੈਸਲਾ ਕਰ ਲਿਆ ਸੀ ਕਿ ਉਹ ਪੰਜਾਬੀ ਇੰਡਸਟਰੀ ਦਾ ਚਮਕਦਾ ਸਿਤਾਰਾ ਬਣਨਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ।

ਪੰਜਾਬੀ ਇੰਡਸਟਰੀ 

ਪੰਜਾਬੀ ਫ਼ਿਲਮ ‘ਅੰਗਰੇਜ਼’ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਸਰਗੁਣ ਨੇ ਦੱਸਿਆ ਕਿ ਉਹ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਅਤੇ ਅਮਰਿੰਦਰ ਗਿੱਲ ਨਾਲ ਕੰਮ ਕਰਨਾ ਚਾਹੁੰਦੀ ਸੀ।

ਪੰਜਾਬੀ ਫ਼ਿਲਮ

ਇਸ ਲਈ ਸਰਗੁਣ ਨੇ ਨਾ ਸਿਰਫ਼ ਪੰਜਾਬੀ ਸਿੱਖੀ ਸਗੋਂ ਆਪਣੀ ਅਦਾਕਾਰੀ ਨੂੰ ਵੀ ਬਹੁਤ ਨਿਖਾਰਿਆ। ਅੱਜ ਸਰਗੁਣ ਪੰਜਾਬ ਦੀਆਂ ਸਭ ਤੋਂ ਵਧੀਆ ਅਭਿਨੇਤਰੀਆਂ ਵਿੱਚੋਂ ਇੱਕ ਹੈ।

Best

Online Scam ਤੋਂ ਬਚਣ ਲਈ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ