25-08- 2025
TV9 Punjabi
Author: Sandeep Singh
ਭਗਵਾਨ ਗਣੇਸ਼ ਦੀ ਪੂਜਾ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੜ੍ਹਾਈਆਂ ਜਾਂਦੀਆਂ ਹਨ। ਪਰ ਦੂਰਵਾ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾਂ ਪੂਜਾ ਅਧੂਰੀ ਹੈ।
ਜੇਕਰ ਤੁਸੀਂ ਭਗਵਾਨ ਗਣੇਸ਼ ਨੂੰ ਦੂਰਵਾ ਚੜਾਉਂਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਵੇਲੇ ਕਿਸ ਮੰਤਰ ਦਾ ਜਾਪ ਕੀਤਾ ਜਾਂਦਾ ਹੈ।
ਗਣੇਸ਼ ਜੀ ਨੂੰ ਦੂਰਵਾ ਚੜਾਉਂਦੇ ਸਮੇਂ ਸਾਨੂੰ ਸ਼੍ਰੀ ਗਣੇਸ਼ਾਯ ਨਮਹ ਦੁਰ੍ਵਾਕੁਰਂ ਸਮਰ੍ਪਯਾਮਿ ਉਗ ਗਣਪਤੇ ਨਮਃ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਜੇਕਰ ਤੁਸੀਂ ਚਾਹੋ ਤਾਂ ਉਮ ਗਣਪਤੀ ਨਮੇ ਮੰਤਰ ਦਾ ਜਾਪ ਕਰਕੇ ਵੀ ਤੁਸੀਂ ਭਗਵਾਨ ਗਣੇਸ਼ ਨੂੰ ਦੂਰਵਾ ਚੜਾ ਸਕਦੇ ਹੋ।
ਗਣੇਸ਼ ਜੀ ਨੂੰ 21 ਦੂਰਵਾ ਚੜਾਉਂਣਾ ਪ੍ਰਮੁੱਖ ਮਨ੍ਹਿਆਂ ਜਾਂਦਾ ਹੈ। ਜਿਸ ਨੂੰ 11 ਜੋੜ੍ਹਿਆਂ ਵਿਚ ਅਰਪਿਤ ਕੀਤਾ ਜਾਂਦਾ ਹੈ। ਦੂਰਵਾ ਨੂੰ ਹਮੇਸ਼ਾ ਦੂਰਵਾ ਵਿਚ ਹੀ ਚੜਾਉਣਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਦੂਰਵਾ ਦੇ 21 ਅੰਕੁਰ ਜਾਂ 11 ਗੰਢਾਂ ਲਉ, ਫਿਰ ਇਸ ਨੂੰ ਭਗਵਾਨ ਗਣੇਸ਼ ਦੀ ਮੂਰਤੀ ਦੇ ਅੱਗੇ ਅਰਪਿਤ ਕਰੋ।