25-08- 2025
TV9 Punjabi
Author: Sandeep Singh
ਏਸ਼ੀਆ ਕੱਪ 2025 9 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜੋ ਕਿ ਯੂਏਈ ਵਿੱਚ ਹੋਵੇਗਾ। ਇਹ ਟੂਰਨਾਮੈਂਟ 28 ਸਤੰਬਰ ਤੱਕ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ।
ਇਸ ਵਾਰ ਏਸ਼ੀਆ ਕਪ 2025 ਵਿਚ ਵਿਰਾਟ ਕੋਹਲੀ ਨਹੀਂ ਖੇਡਣਗੇ, ਫਿਰ ਵੀ ਉਨ੍ਹਾਂ ਦੇ ਰਿਕਾਰਡ ਇਸ ਵਾਰ ਟੁੱਟਣ ਦੀ ਉਮੀਦ ਨਹੀਂ ਹੈ।
ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਹੈ ਮੈਨ ਆਫ ਦੀ ਮੈਚ ਰਿਕਾਰਡ, ਜਿਸ ਵਿਚ ਵਿਰਾਟ ਸਭ ਤੋਂ ਅੱਗੇ ਹਨ।
ਕੋਹਲੀ ਨੇ ਇਸ ਟੂਰਨਾਮੈਂਟ 'ਚ 26 ਮੈਚ ਖੇਡੇ ਅਤੇ ਉਨ੍ਹਾਂ ਨੂੰ ਹੁਣ ਤੱਕ 7 ਵਾਰ ਪਲੇਅਰ ਆਫ ਦੀ ਮੈਚ ਬਣੇ, ਜਿਸ ਵਿਚ ਆਖਰੀ ਵਾਰ ਪਾਕਿਸਤਾਨ ਨਾਲ ਹੋਏ ਮੈਚ ਚੋ ਜਿੱਤਿਆ ਸੀ।
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ 2023 ਵਿਚ ਵੀ ਵਿਰਾਟ ਕੋਹਲੀ ਦੇ ਨਾਮ ਇਹ ਅਵਾਰਡ ਰਿਹਾ।
ਇਸ ਕੈਟਗਿਰੀ ਵਿਚ ਵਿਰਾਟ ਤੋਂ ਇਲਾਵਾ ਸ਼੍ਰੀਲੰਕਾ ਦੇ ਸਨਥ ਜੈਸੁਰਿਆ ਅਤੇ ਪਾਕਿਸਤਾਨ ਦੇ ਸ਼ੌਇਬ ਮਲਿਕ ਨੇ ਜਿੱਤਿਆ।