10-10- 2025
TV9 Punjabi
Author: Sandeep Singh
ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦੇ ਕੱਟਣ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੀ ਫੈਲਦਾ ਹੈ। ਗੰਦਗੀ ਅਤੇ ਪਾਣੀ ਨਾਲ ਭਰੇ ਖੇਤਰ ਮੱਛਰਾਂ ਲਈ ਪ੍ਰਜਨਨ ਸਥਾਨ ਹਨ।
ਡੇਂਗੂ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ, ਆਓ ਜਾਣਦੇ ਹਾਂ।
ਡਾ. ਸੁਭਾਸ਼ ਗਿਰੀ ਦੱਸਦੇ ਹਨ, ਕਿ ਡੇਂਗੂ ਹੋਣੇ ਕੇ ਬਾਅਦ ਸ਼ਰੀਰ ਵਿਚ ਸਭ ਤੋਂ ਪਹਿਲਾਂ ਕਮਜ਼ੋਰੀ ਆਉਂਦੀ ਹੈ। ਸ਼ਰੀਰ ਵਿਚ ਥਕਾਵਟ ਰਹਿੰਦੀ ਹੈ ਅਤੇ ਐਨਰਜੀ ਜਲਦੀ ਖਤਮ ਹੋ ਜਾਂਦੀ ਹੈ। ਇਹ ਕਮਜ਼ੋਰੀ ਬਹੁਤ ਦਿਨਾਂ ਤੱਕ ਰਹਿੰਦੀ ਹੈ।
ਭੁੱਖ ਨਾ ਲੱਗਣਾ ਜਾਂ ਖਾਣ ਨੂੰ ਜੀ ਨਾ ਕਰਨਾ ਆਮ ਹੈ। ਸ਼ਰੀਰ ਨੂੰ ਐਨਰਜੀ ਦੀ ਜ਼ਰੂਰਤ ਹੁੰਦੀ ਹੈ ਜਿਸ ਲਈ ਹਲਕਾ ਭੋਜਣ ਖਾਂਦੇ ਰਹਿਣਾ ਚਾਹੀਦਾ ਹੈ।
ਅ
ਡੇਂਗੂ ਨਾਲ ਸਾਡੇ ਜੋੜਾਂ ਵਿਚ ਦਰਦ ਹੋਣ ਲੱਗ ਜਾਂਦਾ ਹੈ। ਮਨ ਵੀ ਉਦਾਸ ਹੋ ਜਾਂਦਾ ਹੈ। ਹੱਥਾਂ ਪੈਰਾਂ ਵਿਚ ਅਕੜਣ ਮਹਿਸੂਸ ਹੁੰਦੀ ਹੈ। ਹੌਲੀ-ਹੌਲੀ ਇਹ ਖਤਮ ਹੁੰਦੀ ਹੈ ਇਹ ਕੁਝ ਹਫਤਿਆਂ ਤੱਕ ਰਹਿ ਸਕਦੀ ਹੈ।
ਅ
ਡੇਂਗੂ ਤੋਂ ਬਾਅਦ ਵਾਲਾਂ ਦਾ ਝੜਨਾਂ ਆਮ ਲੱਛਣ ਹੈ। ਇਹ ਸ਼ਰੀਰ ਵਿਚ ਪੋਸ਼ਣ ਦੀ ਕਮੀ ਅਤੇ ਸਟ੍ਰੈਸ ਦੇ ਕਾਰਨ ਹੁੰਦਾ ਹੈ। ਸਹੀਂ ਡਾਇਟ ਨਾਲ ਵਾਲ ਦੋਬਾਰਾ ਮਜ਼ਬੂਤ ਹੁੰਦੇ ਹਨ।