ਜੀਰਾ ਅਤੇ ਅਜਵਾਇਨ ਵਾਲਾ ਪਾਣੀ ਪੀਣ ਦਾ ਸਹੀ ਸਮਾਂ ਕੀ ਹੈ?

03-10- 2025

TV9 Punjabi

Author: Sandeep Singh

ਰਸੋਈ ਵਿੱਚ ਰੱਖੇ ਮਸਾਲੇ

ਸਾਡੀਆਂ ਰਸੋਈਆਂ ਵਿੱਚ ਮੌਜੂਦ ਮਸਾਲੇ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੇ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਅਜਵਾਇਨ ਅਤੇ ਜੀਰੇ ਦਾ ਪਾਣੀ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ।

ਸਹੀ ਸਮਾਂ

ਹਰੇਕ ਭੋਜਨ ਨੂੰ ਉਸ ਦੇ ਖਾਸ ਮੌਸਮ ਦੇ ਅਨੁਸਾਰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਹੀ ਗੱਲ ਅਜਵਾਇਨ ਅਤੇ ਜੀਰੇ ਦੇ ਪਾਣੀ ਤੇ ਵੀ ਢੁਕਦੀ ਹੈ।

ਆਯੁਰਵੇਦ ਐਕਸਪਰਟ ਕਿਰਨ ਗੁਪਤਾ ਦੱਸਦੇ ਹਨ ਕਿ ਜੀਰੇ ਦਾ ਪਾਣੀ ਫਾਈਬਰ ਅਤੇ ਕੈਲਸ਼ੀਅਮ ਦਾ ਸਰੋਤ ਹੈ। ਭਾਰ ਘਟਾਉਣ ਲਈ ਤੁਸੀਂ ਸਵੇਰੇ ਜੀਰੇ ਦਾ ਪਾਣੀ ਪੀ ਸਕਦੇ ਹੋ।

ਜੀਰਾ ਪਾਣੀ

ਜੀਰੇ ਦਾ ਪਾਣੀ ਪੇਟ ਨੂੰ ਠੰਡਾ ਰੱਖਦਾ ਹੈ ਅਤੇ ਇਸ ਨੂੰ ਸਾਫ਼ ਰੱਖਦਾ ਹੈ, ਜੋ ਗੈਸ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ  ਕਰਦਾ ਹੈ।

ਮਿਲਣਗੇ ਇਹ ਫਾਇਦੇ

ਮਾਹਵਾਰੀ ਦੌਰਾਨ ਅਜਵਾਇਨ ਦਾ ਪਾਣੀ ਪੀਣ ਨਾਲ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ। ਹਾਲਾਂਕਿ, ਗਰਮੀਆਂ ਦੌਰਾਨ ਇਸ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਐਸਿਡਿਟੀ ਨੂੰ ਵਧਾ ਸਕਦਾ ਹੈ।

ਅਜਵਾਇਨ ਦਾ ਪਾਣੀ

ਐਕਸਪਰਟ ਦੱਸਦੇ ਹਨ ਕਿ ਜਿਥੇ ਇੱਕ ਸਮੇਂ ਤੇ ਜੀਰੇ ਦੀ ਵਰਤੋਂ ਦੋ ਚਮਚ ਕਰ ਸਕਦੇ ਹਾਂ ਉਥੇ ਹੀ ਅਜਵਾਇਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਜ਼ਿਆਦਾ ਅਜਵਾਇਨ ਦੀ ਵਰਤੋਂ ਕਰਨ ਨਾਲ ਪੇਟ ਦੀਆਂ ਸਮੱਸਿਆ ਵੱਧ ਸਕਦੀਆਂ ਹਨ।

ਐਕਸਪਰਟ ਕੀ ਕਹਿੰਦੇ ਹਨ?

ਜਾਣੋ, ਔਨਲਾਈਨ ਠੱਗੀ ਦਾ ਸ਼ਿਕਾਰ ਹੋਣ 'ਤੇ ਕਿਹੜੇ ਨੰਬਰ ਉੱਤੇ ਸ਼ਿਕਾਇਤ ਕਰਨੀ ਪੈਂਦੀ ਹੈ