ਕੀ ਹੈ ਜੌਨੀ ਲੀਵਰ ਦਾ ਅਸਲੀ ਨਾਮ? ਉਨ੍ਹਾਂ ਨੂੰ ਲੀਵਰ ਸਰਨੇਮ ਕਿੱਥੋਂ ਮਿਲਿਆ? image credit: Johnny Liver Facebook
14-08- 2025
TV9 Punjabi
Author: Sandeep Singh
ਜੌਨੀ ਲੀਵਰ ਪਿਛਲੇ 4 ਦਹਾਕਿਆਂ ਤੋਂ ਬਾਲੀਵੁੱਡ ਦਾ ਹਿੱਸਾ ਹਨ, ਉਨ੍ਹਾਂ ਨੇ ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਬਹੁਤ ਹਸਾਇਆ
ਜੌਨੀ ਲੀਵਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1985 ਵਿੱਚ ਫਿਲਮ 'ਤੁਮ ਪਰ ਹਮ ਕੁਰਬਾਨ' ਨਾਲ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਜੌਨੀ ਲੀਵਰ ਨੂੰ ਵੱਡੇ ਅਦਾਕਾਰਾਂ ਅਤੇ ਕਾਮੇਡੀਅਨਾਂ ਵਿੱਚ ਗਿਣਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਜੌਨੀ ਲੀਵਰ ਦਾ ਅਸਲੀ ਨਾਮ ਨਹੀਂ ਹੈ?
ਉਨ੍ਹਾਂ ਦਾ ਅਸਲੀ ਨਾਮ ਜੌਨ ਪ੍ਰਕਾਸ਼ ਰਾਓ ਜਨਮਾਲਾ ਹੈ, ਉਨ੍ਹਾਂ ਦੇ ਪਿਤਾ ਹਿੰਦੁਸਤਾਨ ਲੀਵਰ ਵਿੱਚ ਕੰਮ ਕਰਦੇ ਸਨ। ਇੱਥੋਂ ਹੀ ਉਨ੍ਹਾਂ ਦਾ ਨਾਮ ਜੌਨੀ ਲੀਵਰ ਪਿਆ।
ਦਰਅਸਲ ਜੌਨੀ ਲੀਵਰ ਵੀ ਆਪਣੇ ਪਿਤਾ ਦੇ ਨਾਲ ਦਫਤਰ ਜਾਇਆ ਕਰਦੇ ਸਨ, ਉੱਥੇ ਉਹ ਲੋਕਾਂ ਨੂੰ ਅਦਾਕਾਰਾਂ ਦੀ ਮਿਮਿਕਰੀ ਕਰਕੇ ਦਿਖਾਉਂਦੇ ਸਨ। ਉੱਥੇ ਹੀ ਲੋਕਾਂ ਨੇ ਉਨ੍ਹਾਂ ਨੂੰ ਜਾਨੀ ਲੀਵਰ ਕਹਿਣਾ ਸ਼ੁਰੂ ਕਰ ਦਿੱਤਾ