23-08- 2025
TV9 Punjabi
Author: Sandeep Singh
ਜੇਕਰ ਤੁਸੀਂ ਆਪਣੀ ਗੱਡੀ ਦੇ ਟਾਇਰਾਂ ਵੱਲ ਧਿਆਨ ਦਿੱਤਾ ਹੈ, ਤਾਂ ਤੁਸੀਂ ਟਾਇਰ 'ਤੇ ਇੱਕ ਨੰਬਰ ਜ਼ਰੂਰ ਦੇਖਿਆ ਹੋਵੇਗਾ। ਇਹ ਨੰਬਰ ਮੁੱਢਲਾ ਨਹੀਂ ਹੈ ਪਰ ਤੁਹਾਡੇ ਗੱਡੀ ਦੇ ਟਾਇਰ ਦੀ ਪੂਰੀ ਕਹਾਣੀ ਦੱਸਦਾ ਹੈ।
ਗੱਡੀ ਦੇ ਟਾਇਰ 'ਤੇ 145/82 R12 74T ਨੰਬਰ ਲਿਖਿਆ ਹੋਵੇਗਾ। ਇਸ 'ਤੇ ਲਿਖਿਆ ਹਰ ਨੰਬਰ ਅਤੇ ਸ਼ਬਦ ਟਾਇਰ ਦੀ ਇੱਕ ਵਿਸ਼ੇਸ਼ ਪਛਾਣ ਹੈ।
ਟਾਇਰ ਤੇ ਜੇਕਰ ਆਹ 145/82 ਨੰਬਰ ਲਿਖਿਆ ਹੁੰਦਾ ਹੈ ਤਾਂ ਇਹ ਟਾਇਰ ਦੀ ਲੰਬਾਈ ਅਤੇ ਚੌੜਾਈ ਨੂੰ ਦੱਸਦਾ ਹੈ। ਯਾਨੀ ਟਾਇਰ 145 ਮਿਲੀਮੀਟਰ ਦਾ ਹੈ।
ਦੂਸਰਾ ਨੰਬਰ ਟਾਇਰ ਦੀ ਉਚਾਈ ਦੱਸਦਾ ਹੈ। ਯਾਨੀ ਟਾਇਰ ਦੀ ਸਾਇਡਲਾਇਨ ਦਾ ਕਿਨ੍ਹਾਂ ਪ੍ਰਤੀਸ਼ਤ ਹੈ।
R ਲਿਖਿਆ ਹੈ ਤਾਂ ਇਸ ਦਾ ਮਤਲਬ ਟਾਇਰ ਦਾ ਰੇਡੀਅਲ ਨਿਰਮਾਣ ਹੋਇਆ ਹੈ। ਅੱਜ ਕੱਲ ਜ਼ਿਆਦਾਤਰ ਟਾਇਰ ਰੇਡੀਅਲ ਪਲਾਈ ਬਣਦੇ ਹਨ। ਜਿਹੜੇ ਮਜ਼ਬੂਤ ਹੁੰਦੇ ਹਨ ਅਤੇ ਚੰਗੇ ਹੁੰਦੇ ਹਨ।
ਅਗਲਾ ਨੰਬਰ ਰਿਮ ਡਾਇਆਮੀਟਰ ਬਨਾਉਂਦਾ ਹੈ। ਇਹ ਇੰਚਾਂ ਵਿਚ ਹੁੰਦਾ ਹੈ।