ਮਨੁੱਖੀ ਸਰੀਰ ਕਿੰਨਾਂ ਤਾਪਮਾਨ ਬਰਦਾਸ਼ਤ ਕਰ ਸਕਦਾ ਹੈ?

24 May 2024

TV9 Punjabi

Author: Ramandeep Singh

ਗਰਮੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਪਾਰਾ ਰਿਕਾਰਡ ਬਣਾ ਰਿਹਾ ਹੈ। ਰਾਜਸਥਾਨ ਦਾ ਬਾੜਮੇਰ ਸਭ ਤੋਂ ਗਰਮ ਰਿਹਾ। ਵੀਰਵਾਰ ਨੂੰ ਇੱਥੇ ਤਾਪਮਾਨ 49 ਡਿਗਰੀ ਤੱਕ ਪਹੁੰਚ ਗਿਆ।

ਤਾਪਮਾਨ 49 ਡਿਗਰੀ ਤੱਕ ਪਹੁੰਚ ਗਿਆ

ਗਰਮੀਆਂ 'ਚ ਵੱਧ ਰਹੇ ਪਾਰਾ ਨੂੰ ਦੇਖ ਕੇ ਸਵਾਲ ਉੱਠਦਾ ਹੈ ਕਿ ਮਨੁੱਖੀ ਸਰੀਰ ਕਿੰਨਾ ਤਾਪਮਾਨ ਬਰਦਾਸ਼ਤ ਕਰ ਸਕਦਾ ਹੈ।

ਕਿਹੜਾ ਤਾਪਮਾਨ ਸਹਿਣਯੋਗ ਹੈ?

ਮਨੁੱਖੀ ਸਰੀਰ ਕਿਸ ਤਾਪਮਾਨ ਨੂੰ ਬਰਦਾਸ਼ਤ ਕਰ ਸਕਦਾ ਹੈ, ਇਸ ਦਾ ਜਵਾਬ ਲੱਭਣ ਲਈ ਇਕ ਅਧਿਐਨ ਕੀਤਾ ਗਿਆ, ਜੋ ਫਿਜ਼ੀਓਲੋਜੀ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਸੀ।

ਖੋਜ ਕੀਤੀ

ਜਰਨਲ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਕਿਹਾ ਗਿਆ ਹੈ ਕਿ ਮਨੁੱਖੀ ਸਰੀਰ 40 ਤੋਂ 50 ਡਿਗਰੀ ਤੱਕ ਦੇ ਤਾਪਮਾਨ ਨੂੰ ਬਰਦਾਸ਼ਤ ਕਰ ਸਕਦਾ ਹੈ। ਜੇਕਰ ਇਹ ਇਸ ਤੋਂ ਵੱਧ ਜਾਂਦਾ ਹੈ ਤਾਂ ਸਥਿਤੀ ਵਿਗੜ ਜਾਂਦੀ ਹੈ?

ਸਰੀਰ ਇੰਨਾਂ ਤਾਪਮਾਨ ਦਾ ਸਾਮ੍ਹਣਾ ਕਰਨ ਦੇ ਸਮਰੱਥ

ਫਿਜ਼ੀਓਲੋਜੀ ਜਰਨਲ 'ਚ ਪ੍ਰਕਾਸ਼ਿਤ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਦੋਂ ਤਾਪਮਾਨ 50 ਡਿਗਰੀ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਸਰੀਰ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ।

ਜੇਕਰ ਤਾਪਮਾਨ ਵਧਦਾ ਹੈ...

ਸਰੀਰ ਦਾ ਤਾਪਮਾਨ ਵਧਣ ਕਾਰਨ ਚੱਕਰ ਆਉਣੇ, ਮਾਸਪੇਸ਼ੀਆਂ ਵਿਚ ਕੜਵੱਲ ਆਉਣ ਤੋਂ ਇਲਾਵਾ ਦਿਲ, ਜਿਗਰ ਅਤੇ ਸਾਹ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਦਾ ਕਿੰਨਾ ਕੁ ਅਸਰ ਹੁੰਦਾ ਹੈ?

ਜੇਕਰ ਤਾਪਮਾਨ ਵਧਦਾ ਹੈ ਅਤੇ ਸਰੀਰ ਇਸ ਦੇ ਲਈ ਤਿਆਰ ਨਹੀਂ ਹੈ, ਤਾਂ ਮੌਤ ਹੋਣ ਦੀ ਸੰਭਾਵਨਾ ਹੈ। ਇਸ ਲਈ ਖਾਲੀ ਪੇਟ ਘਰ ਤੋਂ ਬਾਹਰ ਨਾ ਨਿਕਲੋ।

ਮੌਤ ਦਾ ਖਤਰਾ

ਇਸ ਦੇਸ਼ 'ਚ ਕੁੱਤਿਆਂ ਲਈ ਸ਼ੁਰੂ ਹੋਈ ਸਪੈਸ਼ਲ ਫਲਾਈਟ, ਜਾਣੋ ਕਿੰਨਾ ਹੈ ਕਿਰਾਇਆ