24 May 2024
TV9 Punjabi
Author: Ramandeep Singh
ਅਮਰੀਕਾ ਵਿੱਚ ਦੁਨੀਆ ਦੀ ਪਹਿਲੀ ਡਾਗ ਫਲਾਈਟ ਸਰਵਿਸ ਸ਼ੁਰੂ ਕੀਤੀ ਗਈ ਹੈ। ਇਹ ਸੇਵਾ ਡਾਗ ਦੀ ਪਹਿਲੀ ਏਅਰਲਾਈਨ ਬਾਰਕ ਏਅਰਲਾਈਨਜ਼ ਵੱਲੋਂ ਸ਼ੁਰੂ ਕੀਤੀ ਗਈ ਹੈ।
ਇਸ ਫਲਾਈਟ ਵਿੱਚ ਇੱਕ ਤਰਫਾ ਟਿਕਟ ਦੀ ਕੀਮਤ ਕੁੱਤੇ ਅਤੇ ਉਸਦੇ ਮਾਲਕ ਲਈ 5 ਲੱਖ ਰੁਪਏ ਹੈ। ਇਸ ਵਿੱਚ ਕੁੱਤਿਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ।
ਫਲਾਈਟ 'ਚ ਸਵਾਰ ਹੋਣ ਤੋਂ ਪਹਿਲਾਂ ਏਅਰਲਾਈਨਜ਼ ਕੁੱਤਿਆਂ ਦਾ ਪੂਰਾ ਵੇਰਵਾ ਲੈਂਦੀ ਹੈ। ਇਸ ਫਲਾਈਟ 'ਚ 10 ਕੁੱਤੇ ਬੈਠ ਸਕਦੇ ਹਨ।
ਫਲਾਈਟ ਕੁੱਤੇ ਦੇ ਭੋਜਨ, ਲੈਵੈਂਡਰ ਸੈਂਟੇਡ ਤੌਲੀਏ, ਸਾਫਟ ਗੀਤ, ਚਿਕਨ ਬਰੋਥ ਦੇ ਕੱਪ ਅਤੇ ਵਹੀਪਡ ਕਰੀਮ ਦੇ ਨਾਲ ਆਉਂਦੀ ਹੈ।
ਬਾਰਕ ਏਅਰਲਾਈਨਜ਼ ਦੇ ਸਹਿ-ਸੰਸਥਾਪਕ ਅਤੇ ਸੀਈਓ ਮੈਟ ਮੀਕਰ ਨੇ ਕਿਹਾ ਕਿ ਫਲਾਈਟ ਟੈਸਟ ਦੌਰਾਨ ਸਾਰੇ ਕੁੱਤਿਆਂ ਨੇ ਬਹੁਤ ਵਧੀਆ ਪ੍ਰਤੀਕਿਰਿਆ ਦਿੱਤੀ।
ਫਲਾਈਟ ਬੋਰਡਿੰਗ ਤੋਂ ਪਹਿਲਾਂ, ਸਾਰੇ ਕੁੱਤਿਆਂ ਨੂੰ 1 ਘੰਟੇ ਲਈ ਇਕੱਠੇ ਛੱਡ ਦਿੱਤਾ ਗਿਆ ਸੀ. ਉਨ੍ਹਾਂ ਨੇ ਦੱਸਿਆ ਕਿ ਹਰ ਕੋਈ ਆਪੋ-ਆਪਣਾ ਆ ਕੇ ਸੀਟਾਂ 'ਤੇ ਬੈਠ ਗਿਆ।
ਡੌਗ ਫਲਾਈਟ ਨੇ ਪਹਿਲੀ ਵਾਰ 23 ਮਈ ਨੂੰ ਨਿਊਯਾਰਕ ਤੋਂ ਲੰਡਨ ਅਤੇ ਲਾਸ ਏਂਜਲਸ ਦੀ ਯਾਤਰਾ ਕੀਤੀ ਸੀ।