19-02- 2024
TV9 Punjabi
Author: Isha Sharma
ਇਸ ਸੀਕੁਐਂਸ ਵਰਕ ਸਾੜੀ ਵਿੱਚ ਵਾਮਿਕਾ ਗੱਬੀ ਬਹੁਤ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਇੱਕ ਹੀਰੇ ਦੀ ਸ਼ੈਲੀ ਦਾ ਚੋਕਰ ਹਾਰ ਵੀ ਪਾਇਆ ਹੋਇਆ ਹੈ।
ਇਸ ਰੰਗੋਲੀ ਸਿਲਕ ਸਾੜੀ ਵਿੱਚ ਅਦਾਕਾਰਾ ਸਟਾਈਲਿਸ਼ ਲੱਗ ਰਹੀ ਹੈ। ਅਦਾਕਾਰਾ ਨੇ ਸਟ੍ਰੈਪ ਸਟਾਈਲ ਵਾਲਾ ਬਲਾਊਜ਼ ਵੀ ਪਾਇਆ ਹੋਇਆ ਹੈ। ਇਸ ਲੁੱਕ ਨੂੰ ਲਾਈਟ ਮੇਕਅੱਪ ਅਤੇ ਚੂੜੀਆਂ ਨਾਲ ਕੰਪਲੀਟ ਕੀਤਾ ਹੈ।
ਅਦਾਕਾਰਾ ਨੇ ਕਾਲੇ ਰੰਗ ਦਾ ਫੁੱਲਦਾਰ ਪ੍ਰਿੰਟ ਵਾਲਾ ਲਹਿੰਗਾ ਪਾਇਆ ਹੋਇਆ ਹੈ। ਨਾਲ ਹੀ, ਦੁਪੱਟਾ ਪਹਿਨਣ ਦਾ ਅੰਦਾਜ਼ ਸ਼ਾਨਦਾਰ ਲੁੱਕ ਦੇ ਰਿਹਾ ਹੈ। ਇਸ ਲਹਿੰਗਾ ਵਿੱਚ ਵਾਮਿਕਾ ਬਹੁਤ ਸੋਹਣੀ ਲੱਗ ਰਹੀ ਹੈ।
ਵਾਮਿਕਾ ਗੱਬੀ ਨੇ ਚਿੱਟੇ ਰੰਗ ਦੀ ਜਾਰਜੇਟ ਸਾੜੀ ਪਾਈ ਹੋਈ ਹੈ। ਅਦਾਕਾਰਾ ਦਾ ਇਹ ਲੁੱਕ ਆਕਸੀਡਾਈਜ਼ਡ ਈਅਰਰਿੰਗਜ਼ ਅਤੇ ਚੂੜੀਆਂ ਨਾਲ ਸ਼ਾਨਦਾਰ ਲੱਗ ਰਿਹਾ ਹੈ।
Printed ਸੀਕਵੈਂਸ ਵਰਕ ਗਰਾਰਾ ਸੂਟ ਵਿੱਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਨਾਲ ਹੀ, ਲੁੱਕ ਨੂੰ ਬਨ ਹੇਅਰ ਸਟਾਈਲ, ਭਾਰੀਆਂ ਵਾਲੀਆਂ ਅਤੇ ਚੂੜੀਆਂ ਨਾਲ ਕੰਪਲੀਟ ਕੀਤਾ ਹੈ।
ਅਦਾਕਾਰਾ ਨੇ ਲਾਲ ਰੰਗ ਦਾ ਬਨਾਰਸੀ ਲਹਿੰਗਾ, ਚਿੱਟੇ ਰੰਗ ਦਾ ਸਟ੍ਰੈਪ ਸਟਾਈਲ ਬਲਾਊਜ਼ ਅਤੇ ਸੁਨਹਿਰੀ ਦੁਪੱਟਾ ਪਾਇਆ ਹੋਇਆ ਹੈ।
ਵਾਮਿਕਾ ਨੇ ਸੰਤਰੀ ਰੰਗ ਦੀ ਧਾਗੇ ਵਾਲੀ ਸ਼ਿਫੋਨ ਸਾੜੀ ਪਹਿਨੀ ਹੈ ਅਤੇ ਲਾਈਟ ਮੇਕਅਪ ਅਤੇ ਡਾਇਮੰਡ ਸਟਾਈਲ ਦੇ ਟਾਪ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।