19-02- 2024
TV9 Punjabi
Author: Isha Sharma
ਮਾਧੁਰੀ ਨੇ ਫੁੱਲਾਂ ਦੀ ਕਢਾਈ ਵਾਲੀ ਸਾੜੀ ਪਾਈ ਹੈ। ਨਾਲ ਹੀ, ਅਦਾਕਾਰਾ ਨੇ ਆਪਣੇ ਲੁੱਕ ਨੂੰ ਬਨ ਹੇਅਰ ਸਟਾਈਲ ਅਤੇ ਭਾਰੀ ਈਅਰਰਿੰਗਸ ਨਾਲ ਕੰਪਲੀਟ ਕੀਤਾ ਹੈ।
ਇਸ Flower ਪ੍ਰਿੰਟ ਵਾਲੀ ਸਿਲਕ ਸਾੜੀ ਵਿੱਚ ਅਦਾਕਾਰਾ ਸਟਾਈਲਿਸ਼ ਲੱਗ ਰਹੀ ਹੈ। ਇਸ ਕਿਸਮ ਦੀ ਸਾੜੀ ਹਲਕੀ ਅਤੇ ਆਰਾਮਦਾਇਕ ਹੁੰਦੀ ਹੈ।
ਅਦਾਕਾਰਾ ਨੇ ਬਨਾਰਸੀ ਸਿਲਕ ਵਿੱਚ ਡਬਲ ਸ਼ੇਡ ਸਾੜੀ ਪਾਈ ਹੈ। ਨਾਲ ਹੀ ਇੱਕ ਭਾਰੀ ਹਾਰ ਵੀ ਪਾਇਆ ਹੋਇਆ ਹੈ। ਤੁਸੀਂ ਮਹਾਸ਼ਿਵਰਾਤਰੀ ਲਈ ਅਦਾਕਾਰਾ ਦੇ ਇਸ ਲੁੱਕ ਤੋਂ ਵੀ ਆਈਡੀਆ ਲੈ ਸਕਦੇ ਹੋ।
ਮਾਧੁਰੀ ਨੇ ਪ੍ਰਿੰਟਿਡ ਸਾੜੀ ਪਾਈ ਹੋਈ ਹੈ, ਸਾੜੀ ਦੇ ਕਿਨਾਰਿਆਂ 'ਤੇ ਕਢਾਈ ਦਾ ਕੰਮ ਹੈ। ਇਸ ਕਿਸਮ ਦੀ ਸਾੜੀ ਤਿਉਹਾਰ ਲਈ Perfect ਹੈ।
ਲਾਲ ਰੰਗ ਦੀ ਸ਼ਿਫੋਨ ਪੋਲਕਾ ਡਾਟ ਸਾੜੀ ਵਿੱਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਨਾਲ ਹੀ, ਪਫ ਸਲੀਵਜ਼ ਨੇ ਬਲਾਊਜ਼ ਅਤੇ ਕਮਰਬੰਦ ਦੇ ਲੁੱਕ ਨੂੰ ਸਟਾਈਲਿਸ਼ ਬਣਾ ਦਿੱਤਾ ਹੈ।
ਅਦਾਕਾਰਾ ਦਾ ਇਹ ਸਾੜੀ ਡਿਜ਼ਾਈਨ ਬਹੁਤ ਵਧੀਆ ਲੱਗ ਰਿਹਾ ਹੈ। ਅਦਾਕਾਰਾ ਨੇ ਡਬਲ ਸ਼ੇਡ ਬੰਧਨੀ ਪ੍ਰਿੰਟ ਸਾੜੀ ਪਹਿਨੀ ਸੀ ਜਿਸਦੇ ਨਾਲ ਬਾਰਡਰਾਂ 'ਤੇ ਗੋਟਾ ਪੱਟੀ ਦਾ ਕੰਮ ਸੀ।
ਇਸ ਹਰੇ ਰੰਗ ਦੀ ਜ਼ਰੀ ਵਰਕ ਵਾਲੀ ਜਾਰਜੇਟ ਸਾੜੀ ਵਿੱਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਇਸ ਕਿਸਮ ਦੀ ਸਾੜੀ ਵਿਆਹ ਤੋਂ ਲੈ ਕੇ ਤਿਉਹਾਰ ਤੱਕ ਹਰ ਖਾਸ ਮੌਕੇ 'ਤੇ ਇੱਕ ਸੰਪੂਰਨ ਦਿੱਖ ਦੇਵੇਗੀ।