11-11- 2024
TV9 Punjabi
Author: Isha Sharma
ਅਸੀਂ ਰੋਜ਼ਾਨਾ ਕਈ ਤਰ੍ਹਾਂ ਦੇ ਨੱਟਸ ਦਾ ਸੇਵਨ ਕਰਦੇ ਹਾਂ। ਜਿਵੇਂ ਹਰ ਰੋਜ਼ ਸਵੇਰੇ ਭਿੱਜੇ ਹੋਏ ਬਦਾਮ ਖਾਣਾ ਜਾਂ ਅਖਰੋਟ ਅਤੇ ਕਾਜੂ ਦਾ ਸੇਵਨ ਕਰਨਾ।
ਕਾਜੂ ਨੂੰ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਕਈ ਤਰ੍ਹਾਂ ਦੇ ਜ਼ਰੂਰੀ ਵਿਟਾਮਿਨ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ।
ਹੈਲਥਲਾਈਨ ਦੇ ਅਨੁਸਾਰ, ਵਿਟਾਮਿਨ ਕੇ ਅਤੇ ਵਿਟਾਮਿਨ ਬੀ6 ਦੋਵੇਂ ਜ਼ਰੂਰੀ ਵਿਟਾਮਿਨ ਹਨ ਜੋ ਕਾਜੂ ਵਿੱਚ ਸਹੀ ਮਾਤਰਾ ਵਿੱਚ ਪਾਏ ਜਾਂਦੇ ਹਨ।
ਇਸ ਤੋਂ ਇਲਾਵਾ ਕਾਜੂ 'ਚ ਕੈਲੋਰੀ, ਪ੍ਰੋਟੀਨ, ਕਾਪਰ, ਮੈਗਨੀਸ਼ੀਅਮ, ਮੈਂਗਨੀਜ਼, ਜ਼ਿੰਕ, ਫਾਸਫੋਰਸ, ਆਇਰਨ, ਸੇਲੇਨੀਅਮ ਅਤੇ ਥਿਆਮਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਕਾਜੂ ਵਿੱਚ ਕੈਲੋਰੀ, ਫੈਟ ਅਤੇ ਕਾਰਬੋਹਾਈਡਰੇਟ ਪਾਏ ਜਾਂਦੇ ਹਨ। ਅਜਿਹੇ 'ਚ ਇਸ ਦਾ ਸੇਵਨ ਪਤਲੇ ਲੋਕਾਂ ਦਾ ਭਾਰ ਵਧਾਉਣ 'ਚ ਮਦਦ ਕਰ ਸਕਦਾ ਹੈ।
ਹੈਲਥਲਾਈਨ ਮੁਤਾਬਕ ਕਾਜੂ 'ਚ ਘੱਟ ਸ਼ੂਗਰ ਅਤੇ ਜ਼ਿਆਦਾ ਫਾਈਬਰ ਪਾਇਆ ਜਾਂਦਾ ਹੈ। ਇਹ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਣ ਅਤੇ ਟਾਈਪ-2 ਡਾਇਬਟੀਜ਼ ਤੋਂ ਬਚਣ ਵਿੱਚ ਮਦਦ ਕਰ ਸਕਦਾ ਹੈ।
ਪਰ ਜ਼ਿਆਦਾ ਮਾਤਰਾ 'ਚ ਕਾਜੂ ਦਾ ਸੇਵਨ ਕਰਨਾ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਇਸ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰੋ।