ਵਿਰਾਟ ਨਹੀਂ ਖੇਡਣਗੇ ਟੀ-20 ਵਿਸ਼ਵ ਕੱਪ!

12 March 2024

TV9 Punjabi

ਟੀਮ ਇੰਡੀਆ ਦੇ ਵਿਸਫੋਟਕ ਬੱਲੇਬਾਜ਼ ਵਿਰਾਟ ਕੋਹਲੀ ਫਿਲਹਾਲ ਬ੍ਰੇਕ 'ਤੇ ਹਨ ਪਰ ਉਹ ਜਲਦ ਹੀ IPL 'ਚ ਵਾਪਸੀ ਕਰਨ ਜਾ ਰਹੇ ਹਨ। ਪਰ ਉਨ੍ਹਾਂ ਦੀ ਵਾਪਸੀ ਤੋਂ ਪਹਿਲਾਂ ਹੀ ਵੱਡੀ ਖਬਰ ਸਾਹਮਣੇ ਆਈ ਹੈ।

ਵਿਰਾਟ ਲਈ ਬੁਰੀ ਖਬਰ!

Pic Credit: AFP/PTI/INSTAGRAM

ਮੀਡੀਆ ਰਿਪੋਰਟਾਂ ਮੁਤਾਬਕ ਵਿਰਾਟ ਕੋਹਲੀ ਨੂੰ ਟੀ-20 ਵਿਸ਼ਵ ਕੱਪ ਟੀਮ 'ਚ ਨਹੀਂ ਚੁਣਿਆ ਜਾਵੇਗਾ। ਜਲਦੀ ਹੀ ਮੁੱਖ ਚੋਣਕਾਰ ਉਨ੍ਹਾਂ ਨਾਲ ਗੱਲ ਕਰਨਗੇ।

ਵਿਰਾਟ ਨਹੀਂ ਖੇਡਣਗੇ ਟੀ-20 ਵਿਸ਼ਵ ਕੱਪ!

ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਚੋਣਕਾਰਾਂ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਟੀ-20 ਟੀਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਅਸਫਲ ਰਹੇ ਹਨ।

ਵਿਰਾਟ ਦੀ ਕਾਬਲੀਅਤ 'ਤੇ ਭਰੋਸਾ ਨਹੀਂ!

ਟੀ-20 ਵਿਸ਼ਵ ਕੱਪ ਜੂਨ 'ਚ ਅਮਰੀਕਾ-ਵੈਸਟ ਇੰਡੀਜ਼ 'ਚ ਹੋਣਾ ਹੈ ਅਤੇ ਉੱਥੇ ਦੀ ਸਲੋਅ ਪਿੱਚ ਨੂੰ ਵੀ ਵਿਰਾਟ ਕੋਹਲੀ ਨੂੰ ਟੀ-20 ਟੀਮ 'ਚੋਂ ਬਾਹਰ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਸਲੋਅ ਪਿੱਚ ਹੈ ਕਾਰਨ 

ਇਸ ਮੁੱਦੇ 'ਤੇ ਜਲਦ ਹੀ ਮੁੱਖ ਚੋਣਕਾਰ ਵਿਰਾਟ ਕੋਹਲੀ ਨਾਲ ਗੱਲ ਕਰਨ ਜਾ ਰਹੇ ਹਾਂ। ਪਰ ਸਵਾਲ ਇਹ ਹੈ ਕਿ ਕੀ ਰੋਹਿਤ ਸ਼ਰਮਾ ਵੀ ਵਿਰਾਟ ਨੂੰ ਟੀਮ 'ਚ ਨਹੀਂ ਚਾਹੁੰਦੇ?

ਕੀ ਰੋਹਿਤ ਵੀ ਵਿਰਾਟ ਨੂੰ ਟੀਮ 'ਚ ਨਹੀਂ ਚਾਹੁੰਦੇ?

ਕਿਸੇ ਵੀ ਸੀਰੀਜ਼ ਜਾਂ ਟੂਰਨਾਮੈਂਟ ਦੀ ਟੀਮ ਕਪਤਾਨ ਦੀ ਸਲਾਹ ਤੋਂ ਬਿਨਾਂ ਨਹੀਂ ਚੁਣੀ ਜਾਂਦੀ। ਜੇਕਰ ਵਿਰਾਟ ਆਊਟ ਹੁੰਦੇ ਹਨ ਤਾਂ ਇਸ 'ਚ ਰੋਹਿਤ ਦੀ ਰਾਏ ਜ਼ਰੂਰ ਲਈ ਜਾਵੇਗੀ।

ਕਪਤਾਨ ਦੀ ਰਾਏ ਲਈ ਜਾਂਦੀ ਹੈ

ਤੁਹਾਨੂੰ ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਵਿਰਾਟ ਕੋਹਲੀ ਨੇ ਸਭ ਤੋਂ ਵੱਧ 1141 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਔਸਤ ਵੀ 81.5 ਹੈ।

ਟੀ-20 ਵਿਸ਼ਵ ਕੱਪ 'ਚ ਵਿਰਾਟ ਨੰਬਰ 1

ਸਮੁੰਦਰ ਤੋਂ ਲੈ ਕੇ ਪਹਾੜਾਂ ਤੱਕ ਹਰ ਥਾਂ ਜਾਵੇਗੀ ਵੰਦੇ ਭਾਰਤ, ਜਾਣੋ ਰੂਟ