12 March 2024
TV9 Punjabi
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 10 ਨਵੀਆਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ ਹੈ। ਇਹ ਟਰੇਨਾਂ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਤੋਂ ਹੋ ਕੇ ਜਾਣਗੀਆਂ।
ਵੰਦੇ ਭਾਰਤ ਟਰੇਨ ਅਹਿਮਦਾਬਾਦ-ਮੁੰਬਈ ਰੂਟ 'ਤੇ ਵੀ ਚੱਲੇਗੀ। ਅਜਿਹੇ 'ਚ ਜੋ ਲੋਕ ਮੁੰਬਈ ਦੇ ਸਮੁੰਦਰ ਅਤੇ ਸੀ ਬੀਚ ਦੇਖਣਾ ਚਾਹੁੰਦੇ ਹਨ ਤਾਂ ਵੰਦੇ ਭਾਰਤ ਟਰੇਨ ਤੋਂ ਇੱਥੇ ਆ ਸਕਦੇ ਹਨ।
ਸਿਕੰਦਰਾਬਾਦ-ਵਿਸ਼ਾਖਾਪਟਨਮ ਰੂਟ ਅਤੇ ਮੈਸੂਰ-ਡਾ: ਐਮਜੀਆਰ ਮੱਧ (ਚੇਨੱਈ) ਰੂਟ ਤੇ ਵੀ ਵੰਦੇ ਭਾਰਤ ਚੱਲੇਗੀ।
ਪਟਨਾ-ਲਖਨਊ ਅਤੇ ਨਿਊ ਜਲਪਾਈਗੁੜੀ-ਪਟਨਾ ਰੂਟ 'ਤੇ ਵੀ ਵੰਦੇ ਭਾਰਤ ਚੱਲਗੀ।
ਪੁਰੀ-ਵਿਸ਼ਾਖਾਪਟਨਮ ਰੂਟ 'ਤੇ ਵੀ ਵੰਦੇ ਭਾਰਤ ਟਰੇਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ।
ਲਖਨਊ-ਦੇਹਰਾਦੂਨ ਰੂਟ 'ਤੇ ਵੀ ਵੰਦੇ ਭਾਰਤ ਟਰੇਨ ਚੱਲੇਗੀ। ਉੱਤਰ ਪ੍ਰਦੇਸ਼ ਦੇ ਲੋਕ ਹੁਣ ਆਸਾਨੀ ਨਾਲ ਪਹਾੜੀ ਸੂਬੇ ਉੱਤਰਾਖੰਡ ਜਾ ਸਕਦੇ ਹਨ।
ਵੰਦੇ ਭਾਰਤ ਰੇਲ ਗੱਡੀਆਂ ਕਲਬੁਰਗੀ-ਸਰ ਐਮ ਵਿਸ਼ਵੇਸ਼ਵਰਯਾ ਟਰਮੀਨਲ ਬੈਂਗਲੁਰੂ, ਰਾਂਚੀ-ਵਾਰਾਨਸੀ, ਖਜੂਰਾਹੋ ਅਤੇ ਦਿੱਲੀ (ਨਿਜ਼ਾਮੂਦੀਨ) ਵਿਚਕਾਰ ਚੱਲਣਗੀਆਂ।