ਟੀਮ ਇੰਡੀਆ ਨੂੰ ਕਿਉਂ ਡਰਾ ਰਹੀਆਂ ਵਿਰਾਟ ਕੋਹਲੀ ਦੀਆਂ ਦੌੜਾਂ?

17 Nov 2023

TV9 Punjabi

ਐਤਵਾਰ 19 ਨਵੰਬਰ ਨੂੰ ਟੀਮ ਇੰਡੀਆ ਅਹਿਮਦਾਬਾਦ ਵਿੱਚ ਆਸਟ੍ਰੇਲੀਆ ਖ਼ਿਲਾਫ਼ ਵਿਸ਼ਵ ਕੱਪ 2023 ਦਾ ਫਾਈਨਲ ਖੇਡੇਗੀ। ਇਸ ਮੈਚ 'ਚ ਸਭ ਦੀਆਂ ਨਜ਼ਰਾਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 'ਤੇ ਹੋਣਗੀਆਂ।

ਭਾਰਤ-ਆਸਟ੍ਰੇਲੀਆ ਫਾਈਨਲ

Pic Credit: AFP/PTI

ਟੀਮ ਇੰਡੀਆ ਦੀ ਸਫਲਤਾ ਵਿਰਾਟ ਦੇ ਪ੍ਰਦਰਸ਼ਨ 'ਤੇ ਵੀ ਨਿਰਭਰ ਕਰੇਗੀ, ਜਿਨ੍ਹਾਂ ਨੇ ਇਸ ਵਿਸ਼ਵ ਕੱਪ 'ਚ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਅਜਿਹੇ 'ਚ ਕੋਹਲੀ ਤੋਂ ਇਕ ਹੋਰ ਵੱਡੀ ਪਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ।

ਵਿਰਾਟ ਤੋਂ ਉਮੀਦਾਂ

ਹਾਲਾਂਕਿ ਕੋਹਲੀ ਦੇ ਸਕੋਰ ਟੀਮ ਇੰਡੀਆ ਲਈ ਹਮੇਸ਼ਾ ਹੀ ਚੰਗੇ ਰਹੇ ਹਨ, ਪਰ ਇਸ ਵਾਰ ਇਹ ਥੋੜਾ ਤਣਾਅ ਭਰਿਆ ਹੋ ਸਕਦਾ ਹੈ। ਕੀਤੇ ਇਸ ਕਾਰਨ ਟੀਮ ਇੰਡੀਆ ਖਿਤਾਬ ਨਾ ਗੁਆ ਦੇਵੇ!

ਟੈਂਸ਼ਨ ਦੇ ਰਹੀਆਂ ਕੋਹਲੀ ਦੀਆਂ ਦੌੜਾਂ

ਹੁਣ ਇਹ ਜਾਣ ਕੇ ਕੋਈ ਵੀ ਹੈਰਾਨ ਹੋਵੇਗਾ ਪਰ ਇਸਦੇ ਪਿੱਛੇ ਇੱਕ ਖਾਸ ਕਾਰਨ ਹੈ। ਪਿਛਲੇ 3 ਵਿਸ਼ਵ ਕੱਪਾਂ 'ਚ ਜੋ ਕੁਝ ਦੇਖਿਆ ਗਿਆ ਹੈ, ਉਸ ਕਾਰਨ ਕੋਹਲੀ ਦੀਆਂ ਦੌੜਾਂ ਦਾ ਡਰ ਬਣਿਆ ਹੋਇਆ ਹੈ।

ਇਸ ਦਾ ਕਾਰਨ ਕੀ ਹੈ?

ਦਰਅਸਲ, ਪਿਛਲੇ 3 ਵਿਸ਼ਵ ਕੱਪਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਟੀਮ ਫਾਈਨਲ ਜਾਂ ਸੈਮੀਫਾਈਨਲ ਵਿੱਚ ਹਾਰ ਗਈ ਹੈ। ਟੀਮ ਇੰਡੀਆ ਨੇ ਸੈਮੀਫਾਈਨਲ ਤਾਂ ਜਿੱਤ ਲਿਆ ਪਰ ਫਾਈਨਲ 'ਚ ਵੀ ਖਤਰਾ ਹੈ।

ਦੌੜਾਂ ਬਣਾਉਣ ਤੋਂ ਬਾਅਦ ਵੀ ਹਾਰ ਗਏ

2011 ਵਿੱਚ ਸ਼੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ ਪਰ ਟੀਮ ਫਾਈਨਲ ਵਿੱਚ ਭਾਰਤ ਤੋਂ ਹਾਰ ਗਈ ਸੀ। ਫਿਰ 2015 ਵਿੱਚ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ ਸਭ ਤੋਂ ਵੱਧ ਸਕੋਰ ਬਣਾਏ ਸਨ ਪਰ ਟੀਮ ਫਾਈਨਲ ਵਿੱਚ ਆਸਟ੍ਰੇਲੀਆ ਤੋਂ ਹਾਰ ਗਈ ਸੀ।

ਇਹ ਕਦੋਂ, ਕਿਸ ਨਾਲ ਹੋਇਆ?

ਪਿਛਲੇ ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ ਪਰ ਭਾਰਤੀ ਟੀਮ ਸੈਮੀਫਾਈਨਲ 'ਚ ਹਾਰ ਗਈ ਸੀ। ਵਿਰਾਟ ਕੋਹਲੀ ਦੇ ਕੋਲ ਇਸ ਸਮੇਂ ਸਭ ਤੋਂ ਵੱਧ 711 ਦੌੜਾਂ ਹਨ ਅਤੇ ਇਸ ਲਈ ਡਰ ਹੈ।

ਰੋਹਿਤ ਨੂੰ ਵੀ ਇਹ ਦਰਦ ਝੱਲਣਾ ਪਿਆ

2003 ਦੇ ਵਿਸ਼ਵ ਕੱਪ ਵਿੱਚ ਵੀ ਸਚਿਨ ਤੇਂਦੁਲਕਰ ਨੇ ਸਭ ਤੋਂ ਵੱਧ 673 ਦੌੜਾਂ ਬਣਾਈਆਂ ਸਨ ਅਤੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਕੱਪ ਦੇ ਇਤਿਹਾਸ 'ਚ ਸਿਰਫ 1979 ਅਤੇ 2007 'ਚ ਟੋਪ ਸਕੋਰਰ ਦੀ ਟੀਮ ਚੈਂਪੀਅਨ ਬਣੀ ਸੀ।

ਵਿਸ਼ਵ ਕੱਪ ਦਾ ਬੁਰਾ ਇਤਿਹਾਸ

ਡੇਵਿਡ ਮਿਲਰ ਦੇ ਸੈਂਕੜੇ ਨੇ ਬਣਾਇਆ ਰਿਕਾਰਡ