ਡੇਵਿਡ ਮਿਲਰ ਦੇ ਸੈਂਕੜੇ ਨੇ ਬਣਾਇਆ ਰਿਕਾਰਡ

17 Nov 2023

TV9 Punjabi

ਦੱਖਣੀ ਅਫਰੀਕਾ ਦੀ ਟੀਮ ਇਕ ਵਾਰ ਫਿਰ ਵਨਡੇ ਵਿਸ਼ਵ ਕੱਪ ਦੇ ਫਾਈਨਲ 'ਚ ਨਹੀਂ ਪਹੁੰਚ ਸਕੀ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਵੀਰਵਾਰ ਨੂੰ ਖੇਡੇ ਗਏ ਸੈਮੀਫਾਈਨਲ 'ਚ ਆਸਟ੍ਰੇਲੀਆ ਨੇ ਉਸ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ।

ਦੱਖਣੀ ਅਫਰੀਕਾ ਦੀ  ਹਾਰ

Pic Credit: AFP/PTI

 ਇਸ ਮੈਚ 'ਚ ਦੱਖਣੀ ਅਫਰੀਕਾ ਦੇ ਮੱਧਕ੍ਰਮ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਸੈਂਕੜਾ ਲਗਾਇਆ। ਮਿਲਰ ਨੇ 101 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦਾ ਸੈਂਕੜਾ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ ਪਰ ਇਸ ਨੇ ਵਿਸ਼ਵ ਰਿਕਾਰਡ ਜ਼ਰੂਰ ਬਣਾਇਆ। 

ਮਿਲਰ ਦਾ ਸੈਂਕੜਾ

ਭਾਰਤ ਵਿੱਚ ਖੇਡਿਆ ਜਾ ਰਿਹਾ ਵਨਡੇ ਵਿਸ਼ਵ ਕੱਪ ਇੱਕ ਅਜਿਹਾ ਵਿਸ਼ਵ ਕੱਪ ਹੈ ਜਿਸ ਵਿੱਚ ਹੁਣ ਤੱਕ ਸਭ ਤੋਂ ਵੱਧ ਸੈਂਕੜੇ ਲਗਾਏ ਗਏ ਹਨ। 2015 ਦੇ ਵਿਸ਼ਵ ਕੱਪ ਵਿੱਚ ਕੁੱਲ 38 ਸੈਂਕੜੇ ਲੱਗੇ ਸਨ ਜਦੋਂ ਕਿ ਇਸ ਵਿਸ਼ਵ ਕੱਪ ਵਿੱਚ 39 ਸੈਂਕੜੇ ਲੱਗੇ ਹਨ।  ਇਹ 39ਵਾਂ ਸੈਂਕੜਾ, ਮਿਲਰ ਦਾ ਸੀ ਜਿਸ ਨੇ ਵਿਸ਼ਵ ਰਿਕਾਰਡ ਬਣਾਇਆ। 

ਸਭ ਤੋਂ ਜਿਆਦਾ ਸੈਂਕੜੇ

ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਨੇ ਵਨਡੇ ਵਿਸ਼ਵ ਕੱਪ-2023 ਵਿੱਚ ਸਭ ਤੋਂ ਵੱਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ 10 ਮੈਚਾਂ 'ਚ ਚਾਰ ਸੈਂਕੜੇ ਲਗਾਏ ਹਨ।

De kock ਨੰਬਰ-1

ਕੋਹਲੀ ਇਸ ਵਿਸ਼ਵ ਕੱਪ 'ਚ ਸੈਂਕੜੇ ਲਗਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ ਤਿੰਨ ਸੈਂਕੜੇ ਲਗਾਏ ਹਨ। ਕੋਹਲੀ 19 ਨਵੰਬਰ ਨੂੰ ਆਸਟ੍ਰੇਲੀਆ ਖਿਲਾਫ ਖੇਡੇ ਜਾਣ ਵਾਲੇ ਫਾਈਨਲ 'ਚ ਸੈਂਕੜਾ ਲਗਾ ਕੇ ਡੀ ਕਾਕ ਦੀ ਬਰਾਬਰੀ ਕਰ ਸਕਦੇ ਹਨ।

ਕੋਹਲੀ ਕਰਨਗੇ ਬਰਾਬਰੀ

ਵਿਸ਼ਵ ਕੱਪ-2023 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ 'ਚ ਰਚਿਨ ਰਵਿੰਦਰ ਤੀਜੇ ਸਥਾਨ 'ਤੇ ਹਨ। ਉਨ੍ਹਾਂ ਦੇ ਨਾਂ ਵੀ ਤਿੰਨ ਸੈਂਕੜੇ ਹਨ ਪਰ ਉਨ੍ਹਾਂ ਦੀ ਔਸਤ ਕੋਹਲੀ ਤੋਂ ਘੱਟ ਹੈ। ਕੋਹਲੀ ਦੀ ਔਸਤ 101.57 ਹੈ ਜਦਕਿ ਰਵਿੰਦਰ ਦੀ ਔਸਤ 64.22 ਹੈ।

ਰਚਿਨ ਰਵਿੰਦਰ ਨੰਬਰ-3

ਹੁਣ ਸਾਰਿਆਂ ਦੀਆਂ ਨਜ਼ਰਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾਣ ਵਾਲੇ ਟਾਈਟਲ ਮੈਚ 'ਤੇ ਟਿਕੀਆਂ ਹੋਈਆਂ ਹਨ, ਜਿਸ 'ਚ ਭਾਰਤ ਅਤੇ ਆਸਟ੍ਰੇਲੀਆ ਦੀ ਟੀਮ ਭਿੜੇਗੀ। 

ਫਾਈਨਲ 'ਤੇ ਨਜ਼ਰ

ਕੀ ਕੋਰੋਨਾ ਵਾਕਈ ਵਾਪਸ ਆ ਰਿਹਾ ਹੈ?