ਵਿਰਾਟ ਕੋਹਲੀ ਨੇ ਫਾਈਨਲ ਵਿੱਚ ਤੋੜ ਦਿੱਤਾ ਇੱਕ ਵੱਡਾ ਰਿਕਾਰਡ 

30 June 2024

TV9 Punjabi

Author: Isha 

ਟੀ-20 ਵਰਲਡ ਕੱਪ 2024 ਵਿਰਾਟ ਕੋਹਲੀ ਲਈ ਭਲੇ ਹੀ ਚੰਗਾ ਨਾ ਰਿਹਾ ਹੋਵੇ, ਪਰ ਜਾਂਦੇ-ਜਾਂਦੇ ਉਨ੍ਹਾਂ ਨੇ ਆਪਣਾ ਜਾਦੂ ਦਿਖਾ ਹੀ ਦਿੱਤਾ।

ਟੀ-20 ਵਰਲਡ ਕੱਪ

Pic Credit: PTI/AFP

ਬਾਰਬਾਡੋਸ 'ਚ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਫਾਈਨਲ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 176 ਦੌੜਾਂ ਬਣਾਈਆਂ, ਜਿਸ 'ਚ ਕੋਹਲੀ ਦਾ ਅਹਿਮ ਯੋਗਦਾਨ ਰਿਹਾ।

ਬਾਰਬਾਡੋਸ

ਇਸ 'ਚ ਵਿਰਾਟ ਨੇ ਸਭ ਤੋਂ ਵੱਧ 76 ਦੌੜਾਂ ਦੀ ਪਾਰੀ ਖੇਡੀ, ਜੋ ਇਸ ਪੂਰੇ ਟੂਰਨਾਮੈਂਟ 'ਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਵੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 7 ਪਾਰੀਆਂ 'ਚ ਸਿਰਫ 75 ਦੌੜਾਂ ਬਣਾਈਆਂ ਸਨ।

76 ਦੌੜਾਂ ਦੀ ਪਾਰੀ

ਇਸ ਦੇ ਨਾਲ ਕੋਹਲੀ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ 2014 ਦੇ ਫਾਈਨਲ ਵਿੱਚ 58 ਗੇਂਦਾਂ ਵਿੱਚ 77 ਦੌੜਾਂ ਬਣਾਈਆਂ ਸਨ।

ਟੀ-20 ਵਿਸ਼ਵ ਕੱਪ

ਟੀ-20 ਵਿਸ਼ਵ ਕੱਪ ਦੇ ਨਾਕਆਊਟ ਮੈਚਾਂ ਵਿੱਚ ਕੋਹਲੀ ਦਾ ਇਹ 5ਵਾਂ ਅਰਧ ਸੈਂਕੜਾ ਸੀ, ਜੋ ਭਾਰਤ ਲਈ ਸਭ ਤੋਂ ਵੱਧ ਹੈ। ਕੋਈ ਹੋਰ ਬੱਲੇਬਾਜ਼ ਅਜਿਹੀ 1 ਤੋਂ ਵੱਧ ਪਾਰੀ ਨਹੀਂ ਖੇਡ ਸਕਿਆ।

ਨਾਕਆਊਟ ਮੈਚ

ਨਾਲ ਹੀ, ਟੀ-20 ਵਿਸ਼ਵ ਕੱਪ ਵਿੱਚ ਕੋਹਲੀ ਦੀ ਇਹ 75 ਦੌੜਾਂ ਤੋਂ ਵੱਧ ਦੀ ਛੇਵੀਂ ਪਾਰੀ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਕ੍ਰਿਸ ਗੇਲ (5) ਦਾ ਰਿਕਾਰਡ ਤੋੜ ਦਿੱਤਾ।

ਛੇਵੀਂ ਪਾਰੀ 

ਕੁੱਲ ਮਿਲਾ ਕੇ, ਕੋਹਲੀ ਨੇ ਇਸ ਵਿਸ਼ਵ ਕੱਪ ਦੀਆਂ 8 ਪਾਰੀਆਂ ਵਿੱਚ ਕੁੱਲ 151 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਦੀ ਔਸਤ ਸਿਰਫ 19 ਦੇ ਆਸਪਾਸ ਰਹੀ।

8 ਪਾਰੀਆਂ 

ਅਮਰਨਾਥ ਯਾਤਰਾ: ਪਹਿਲੇ ਦਿਨ ਬਾਬਾ ਬਰਫਾਨੀ ਦੇ ਦਰਵਾਜ਼ੇ 'ਤੇ ਇੰਨੇ ਪਹੁੰਚੇ ਸ਼ਰਧਾਲੂ