30 June 2024
TV9 Punjabi
Author: Isha
ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋ ਗਈ ਹੈ, ਬਾਲਟਾਲ ਅਤੇ ਨਨਵਾਨ ਸਥਿਤ ਦੋ ਬੇਸ ਕੈਂਪਾਂ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ ਹੈ।
ਅਮਰਨਾਥ ਯਾਤਰਾ ਦੇ ਪਹਿਲੇ ਦਿਨ ਲਗਭਗ 13,736 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਸ਼ਰਧਾਲੂਆਂ ਵਿੱਚ 3300 ਔਰਤਾਂ ਅਤੇ 52 ਬੱਚੇ ਵੀ ਸ਼ਾਮਲ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰਨਾਥ ਯਾਤਰਾ ਦੀ ਸ਼ੁਰੂਆਤ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ, ਸਾਰੇ ਸ਼ਰਧਾਲੂ ਬਾਬਾ ਬਰਫਾਨੀ ਦੇ ਆਸ਼ੀਰਵਾਦ ਪ੍ਰਾਪਤ ਕਰਨ।
ਇਹ ਅਮਰਨਾਥ ਯਾਤਰਾ ਦੋ ਰੂਟਾਂ ਤੋਂ ਸ਼ੁਰੂ ਕੀਤੀ ਗਈ ਸੀ। ਪਹਿਲਾ ਰਸਤਾ ਅਨੰਤਨਾਗ ਵਿੱਚ 48 ਕਿਲੋਮੀਟਰ ਲੰਬਾ ਹੈ ਅਤੇ ਦੂਜਾ ਰਸਤਾ ਛੋਟਾ ਹੈ, ਗੰਦਰਬਲ ਵਿੱਚ 14 ਕਿਲੋਮੀਟਰ ਲੰਬਾ ਹੈ।
ਪਵਿੱਤਰ ਗੁਫਾ ਦੇ ਦਰਸ਼ਨਾਂ ਦੀ ਇਹ ਯਾਤਰਾ 29 ਜੂਨ ਤੋਂ ਸ਼ੁਰੂ ਹੋਈ ਹੈ ਜੋ ਕਿ 52 ਦਿਨ ਚੱਲੇਗੀ ਯਾਨੀ ਕਿ ਇਹ ਯਾਤਰਾ 19 ਅਗਸਤ ਨੂੰ ਸਮਾਪਤ ਹੋਵੇਗੀ।
ਅਧਿਕਾਰੀ ਮੁਤਾਬਕ ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ ਸਨ।
ਜਨਤਕ ਖੇਤਰ ਦੇ ਓਐਨਜੀਸੀ ਨੇ ਕਸ਼ਮੀਰ ਵਿੱਚ ਅਮਰਨਾਥ ਦੇ ਦੋ ਬੇਸ ਕੈਂਪਾਂ ਵਿੱਚ ਦੋ 100 ਬਿਸਤਰਿਆਂ ਵਾਲੇ ਹਸਪਤਾਲ ਬਣਾਏ ਹਨ, ਜੋ ਸਾਲਾਨਾ ਯਾਤਰਾ ਤੋਂ ਬਾਅਦ ਵੀ ਚਾਲੂ ਰਹਿਣਗੇ।