ਵਿਆਹ ਤੋਂ 3 ਮਿੰਟ ਬਾਅਦ ਤਲਾਕ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

30-07- 2024

TV9 Punjabi

Author: Ramandeep Singh

ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਜੋੜੇ ਦਾ ਵਿਆਹ ਤੋਂ ਤੁਰੰਤ ਬਾਅਦ ਤਲਾਕ ਹੋ ਗਿਆ ਹੋਵੇ? ਹਾਲ ਹੀ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ।

ਵਿਆਹ ਦੇ ਬਾਅਦ ਤਲਾਕ

ਇਕ ਰਿਪੋਰਟ ਮੁਤਾਬਕ ਕੁਵੈਤ 'ਚ ਵਿਆਹ ਸਮਾਗਮ 'ਚੋਂ ਬਾਹਰ ਆਉਂਦੇ ਹੀ ਲਾੜੇ ਨੇ ਆਪਣੀ ਲਾੜੀ ਦਾ ਅਪਮਾਨ ਕੀਤਾ।

ਲਾੜੇ ਨੇ ਲਾੜੀ ਦੀ ਬੇਇੱਜ਼ਤੀ ਕੀਤੀ

ਜਿਸ ਤੋਂ ਬਾਅਦ ਨਾਰਾਜ਼ ਲਾੜੀ ਇਹ ਸਭ ਬਰਦਾਸ਼ਤ ਨਾ ਕਰ ਸਕੀ। ਵਧਦਾ ਹੋਇਆ ਮਾਮਲਾ ਬਹਿਸ ਤੋਂ ਬਾਅਦ ਲੜਾਈ ਤੱਕ ਪਹੁੰਚ ਗਿਆ, ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਤਲਾਕ ਦੇ ਦਿੱਤਾ।

ਨਾਰਾਜ਼ ਲਾੜੀ ਨੇ ਤਲਾਕ ਮੰਗਿਆ

ਇਸ ਵਿਆਹ ਨੂੰ ਕੁਵੈਤ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਮੇਂ ਤੱਕ ਚੱਲਣ ਵਾਲਾ ਵਿਆਹ ਕਿਹਾ ਜਾ ਰਿਹਾ ਹੈ।

 ਸਭ ਤੋਂ ਘੱਟ ਸਮੇਂ ਤੱਕ ਚੱਲਣ ਵਾਲਾ ਵਿਆਹ

ਪਤੀ-ਪਤਨੀ ਬਣਨ ਦੇ ਤਿੰਨ ਮਿੰਟਾਂ ਵਿੱਚ ਹੀ ਇਸ ਜੋੜੇ ਨੇ  ਤਲਾਕ ਲੈ ਲਿਆ।

3 ਮਿੰਟ ਵਿੱਚ ਤਲਾਕ

ਮੈਟਰੋ ਦੀ ਰਿਪੋਰਟ ਮੁਤਾਬਕ ਵਿਆਹ ਤੋਂ ਬਾਅਦ ਜਦੋਂ ਜੋੜਾ ਕੋਰਟ ਹਾਊਸ ਤੋਂ ਬਾਹਰ ਜਾਣ ਲਈ ਮੁੜਿਆ ਤਾਂ ਅਚਾਨਕ ਲਾੜੀ ਦਾ ਪੈਰ ਤਿਲਕ ਗਿਆ। ਲਾੜੀ ਦੇ ਡਿੱਗਦੇ ਹੀ ਲਾੜੇ ਨੇ ਉਸ ਨੂੰ ਮੂਰਖ ਕਿਹਾ।

ਲਾੜੀ ਨੂੰ ਮੂਰਖ ਕਿਹਾ

ਲਾੜੇ ਦੇ ਇਸ ਬਿਆਨ 'ਤੇ ਲਾੜੀ ਦਾ ਗੁੱਸਾ ਅਸਮਾਨ ਨੂੰ ਛੂਹ ਗਿਆ। ਇਸ ਦੌਰਾਨ ਲਾੜੀ ਤੁਰੰਤ ਕੋਰਟ ਹਾਊਸ ਗਈ ਅਤੇ ਜੱਜ ਨੂੰ ਉਨ੍ਹਾਂ ਦਾ ਵਿਆਹ ਤੁਰੰਤ ਰੱਦ ਕਰਨ ਲਈ ਕਿਹਾ।

ਵਿਆਹ ਰੱਦ ਕਰਨ ਦੀ ਮੰਗ ਕੀਤੀ

ਲਾੜੀ ਦੀ ਗੱਲ ਸੁਣ ਕੇ ਪਹਿਲਾਂ ਤਾਂ ਜੱਜ ਖੁਦ ਹੈਰਾਨ ਰਹਿ ਗਏ ਪਰ ਅਗਲੇ ਹੀ ਪਲ ਉਹ ਮੰਨ ਗਏ ਅਤੇ ਤਿੰਨ ਮਿੰਟਾਂ ਬਾਅਦ ਹੀ ਵਿਆਹ ਰੱਦ ਕਰ ਦਿੱਤਾ।

ਵਿਆਹ 3 ਮਿੰਟਾਂ ਵਿੱਚ ਰੱਦ ਹੋ ਗਿਆ

1 ਓਲੰਪਿਕ ਤਮਗਾ ਜਿੱਤਣ 'ਤੇ 6 ਕਰੋੜ ਰੁਪਏ ਦਾ ਇਨਾਮ