1 ਓਲੰਪਿਕ ਤਮਗਾ ਜਿੱਤਣ 'ਤੇ 6 ਕਰੋੜ ਰੁਪਏ ਦਾ ਇਨਾਮ

29-07- 2024

TV9 Punjabi

Author: Ramandeep Singh

ਓਲੰਪਿਕ 'ਚ ਤਮਗਾ ਜਿੱਤਣਾ ਹਰ ਐਥਲੀਟ ਦਾ ਸੁਪਨਾ ਹੁੰਦਾ ਹੈ। ਇਨ੍ਹਾਂ ਖੇਡਾਂ ਵਿੱਚ ਤਗਮੇ ਜਿੱਤਣ ਲਈ ਹਰ ਦੇਸ਼ ਵਿੱਚ ਵੱਖ-ਵੱਖ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।

ਸਭ ਤੋਂ ਵੱਡਾ ਇਨਾਮ?

Pic Credit: Getty Images

ਜਰਮਨੀ 'ਚ ਖਿਡਾਰੀਆਂ ਨੂੰ ਓਲੰਪਿਕ ਸੋਨ ਤਮਗਾ ਜਿੱਤਣ 'ਤੇ 18 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਚਾਂਦੀ ਦੇ ਤਗਮੇ ਲਈ 13 ਲੱਖ ਰੁਪਏ ਅਤੇ ਕਾਂਸੀ ਦੇ ਤਗਮੇ ਲਈ 9 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।

ਜਰਮਨੀ

ਓਲੰਪਿਕ 'ਚ ਸੋਨ ਤਮਗਾ ਜਿੱਤਣ 'ਤੇ ਅਮਰੀਕਾ ਦੇ ਖਿਡਾਰੀਆਂ ਨੂੰ 31 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਚਾਂਦੀ ਦੇ ਤਗਮੇ ਲਈ 18 ਲੱਖ ਰੁਪਏ ਅਤੇ ਕਾਂਸੀ ਦੇ ਤਗਮੇ ਲਈ 12 ਲੱਖ ਰੁਪਏ ਦਿੱਤੇ ਜਾਂਦੇ ਹਨ।

ਅਮਰੀਕਾ

ਫਰਾਂਸ ਨੇ ਓਲੰਪਿਕ 'ਚ ਸੋਨ ਤਮਗਾ ਜਿੱਤਣ 'ਤੇ ਆਪਣੇ ਖਿਡਾਰੀਆਂ ਨੂੰ 59 ਲੱਖ ਰੁਪਏ ਦਿੱਤੇ ਹਨ। ਇਸ ਦੇ ਨਾਲ ਹੀ ਚਾਂਦੀ ਦੇ ਤਗਮੇ ਲਈ 22 ਲੱਖ ਰੁਪਏ ਅਤੇ ਕਾਂਸੀ ਦੇ ਤਗਮੇ ਲਈ 13 ਲੱਖ ਰੁਪਏ ਦਿੱਤੇ ਜਾਂਦੇ ਹਨ।

ਫਰਾਂਸ

ਓਲੰਪਿਕ 'ਚ ਸੋਨ ਤਮਗਾ ਜਿੱਤਣ 'ਤੇ ਸਪੇਨ ਦੇ ਖਿਡਾਰੀਆਂ ਨੂੰ 89 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਚਾਂਦੀ ਦੇ ਤਗਮੇ ਲਈ 44 ਲੱਖ ਰੁਪਏ ਅਤੇ ਕਾਂਸੀ ਦੇ ਤਗਮੇ ਲਈ 27 ਲੱਖ ਰੁਪਏ ਦਿੱਤੇ ਜਾਂਦੇ ਹਨ।

ਸਪੇਨ

ਇਟਲੀ 'ਚ ਖਿਡਾਰੀਆਂ ਨੂੰ ਓਲੰਪਿਕ 'ਚ ਸੋਨ ਤਮਗਾ ਜਿੱਤਣ 'ਤੇ 1 ਕਰੋੜ 65 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਚਾਂਦੀ ਦੇ ਤਗਮੇ ਲਈ 82 ਲੱਖ ਰੁਪਏ ਅਤੇ ਕਾਂਸੀ ਦੇ ਤਗਮੇ ਲਈ 55 ਲੱਖ ਰੁਪਏ ਦਿੱਤੇ ਜਾਂਦੇ ਹਨ।

ਇਟਲੀ

ਮੋਰੋਕੋ ਓਲੰਪਿਕ 'ਚ ਸੋਨ ਤਮਗਾ ਜਿੱਤਣ 'ਤੇ ਆਪਣੇ ਖਿਡਾਰੀਆਂ ਨੂੰ 1 ਕਰੋੜ 84 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੰਦਾ ਹੈ। ਇਸ ਤੋਂ ਇਲਾਵਾ ਚਾਂਦੀ ਦੇ ਤਗਮੇ ਲਈ 1 ਕਰੋੜ 14 ਲੱਖ ਰੁਪਏ ਅਤੇ ਕਾਂਸੀ ਦੇ ਤਗਮੇ ਲਈ 68 ਲੱਖ ਰੁਪਏ ਦਿੱਤੇ ਜਾਂਦੇ ਹਨ।

ਮੋਰੋਕੋ

ਤਾਈਵਾਨ 'ਚ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਲਗਭਗ 6 ਕਰੋੜ ਰੁਪਏ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਸਿਲਵਰ ਮੈਡਲ ਲਈ 2 ਕਰੋੜ ਰੁਪਏ ਅਤੇ ਕਾਂਸੀ ਦੇ ਤਮਗੇ ਲਈ 1 ਕਰੋੜ 50 ਲੱਖ ਰੁਪਏ ਦਿੱਤੇ ਜਾਣਗੇ।

ਤਾਈਵਾਨ

ਓਲੰਪਿਕ 'ਚ ਸੋਨ ਤਮਗਾ ਜਿੱਤਣ 'ਤੇ ਸਿੰਗਾਪੁਰ ਦੇ ਖਿਡਾਰੀਆਂ ਨੂੰ ਸਭ ਤੋਂ ਵੱਧ 6 ਕਰੋੜ 20 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਚਾਂਦੀ ਦੇ ਤਗਮੇ ਲਈ 3 ਕਰੋੜ ਰੁਪਏ ਅਤੇ ਕਾਂਸੀ ਦੇ ਤਗਮੇ ਲਈ 1 ਕਰੋੜ 50 ਲੱਖ ਰੁਪਏ ਦਿੱਤੇ ਜਾਂਦੇ ਹਨ।

ਸਿੰਗਾਪੁਰ

ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਲਈ ਇਨਾਮੀ ਰਾਸ਼ੀ ਤੈਅ ਨਹੀਂ ਹੈ। ਹਰ ਵਾਰ ਸਰਕਾਰ ਕੋਈ ਨਾ ਕੋਈ ਨਵਾਂ ਐਲਾਨ ਕਰਦੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਵੱਲੋਂ ਇਨਾਮੀ ਰਾਸ਼ੀ ਵੀ ਦਿੱਤੀ ਜਾਂਦੀ ਹੈ।

ਭਾਰਤ

ਕਿੰਨੀ ਪੜ੍ਹੀ-ਲਿਖੀ ਹੈ ਮਨੂ ਭਾਕਰ?