ਇਨ੍ਹਾਂ 5 ਚੀਜ਼ਾਂ ਨੂੰ ਗੁਲਾਬ ਜਲ 'ਚ ਮਿਲਾ ਕੇ ਚਿਹਰੇ 'ਤੇ ਲਗਾਓ

25 June 2024

TV9 Punjabi

Author: Ramandeep Singh

ਬਹੁਤ ਸਾਰੇ ਲੋਕ ਚਮੜੀ ਦੀ ਦੇਖਭਾਲ ਲਈ ਗੁਲਾਬ ਜਲ ਦੀ ਵਰਤੋਂ ਕਰਦੇ ਹਨ। ਇਹ ਪੋਰਸ ਨੂੰ ਸਾਫ਼ ਕਰਨ ਅਤੇ ਚਮੜੀ ਨੂੰ ਹਾਈਡਰੇਟ ਕਰਨ ਵਿੱਚ ਮਦਦ ਕਰਦਾ ਹੈ।

ਗੁਲਾਬ ਜਲ

ਗੁਲਾਬ ਜਲ ਲਗਾਉਣ ਨਾਲ ਸਕਿਨ ਦਾ pH ਪੱਧਰ ਸੰਤੁਲਿਤ ਰਹਿੰਦਾ ਹੈ ਅਤੇ ਚਿਹਰੇ 'ਤੇ ਨਿਖਾਰ ਆਉਂਦਾ ਹੈ। ਤੁਸੀਂ ਇਨ੍ਹਾਂ ਚੀਜ਼ਾਂ 'ਚ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾ ਸਕਦੇ ਹੋ।

ਇਹਨਾਂ ਚੀਜ਼ਾਂ ਨੂੰ ਮਿਲਾਓ

ਤੁਸੀਂ ਮੁਲਤਾਨੀ ਮਿੱਟੀ 'ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾ ਸਕਦੇ ਹੋ। ਇਹ ਪੇਸਟ ਚਮੜੀ ਨੂੰ ਚਮਕਦਾਰ ਬਣਾਉਣ ਅਤੇ ਵਾਧੂ ਤੇਲ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

ਮੁਲਤਾਨੀ ਮਿੱਟੀ

ਗੁਲਾਬ ਜਲ ਅਤੇ ਐਲੋਵੇਰਾ ਨੂੰ ਮਿਲਾ ਕੇ ਚਿਹਰੇ 'ਤੇ 30 ਮਿੰਟ ਤੱਕ ਲਗਾਓ ਅਤੇ ਫਿਰ ਚਿਹਰਾ ਧੋ ਲਓ। ਇਹ ਦਾਗ-ਧੱਬਿਆਂ ਨੂੰ ਘੱਟ ਕਰਨ ਅਤੇ ਸਕਿਨ ਨੂੰ ਚਮਕਦਾਰ ਬਣਾਉਣ ਵਿੱਚ ਲਾਭਦਾਇਕ ਸਾਬਤ ਹੋ ਸਕਦਾ ਹੈ।

ਐਲੋਵੇਰਾ

2 ਚਮਚ ਗੁਲਾਬ ਜਲ 'ਚ ਗਲਿਸਰੀਨ ਦੀਆਂ 3 ਤੋਂ 4 ਬੂੰਦਾਂ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਸਕਿਨ ਨੂੰ ਚਮਕਦਾਰ ਬਣਾਉਣ 'ਚ ਮਦਦ ਮਿਲਦੀ ਹੈ। ਇਹ ਮੁਹਾਸੇ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਗਲਿਸਰੀਨ ਅਤੇ ਗੁਲਾਬ ਜਲ

1 ਚੱਮਚ ਚੰਦਨ ਪਾਊਡਰ 'ਚ 2 ਚੱਮਚ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਸਕਿਨ ਤਾਜ਼ਗੀ ਮਹਿਸੂਸ ਕਰਦੀ ਹੈ ਅਤੇ ਜਲਣ ਅਤੇ ਲਾਲੀ ਨੂੰ ਘੱਟ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ।

ਚੰਦਨ ਪਾਊਡਰ

ਬੇਸਨ ਵਿਚ ਗੁਲਾਬ ਜਲ ਮਿਲਾ ਕੇ ਲਗਾਉਣ ਨਾਲ ਚਮੜੀ ਵਿਚ ਨਿਖਾਰ ਆਉਣ ਦੇ ਨਾਲ-ਨਾਲ ਟੈਨਿੰਗ ਅਤੇ ਡਾਰਕ ਸਰਕਲ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਬੇਸਨ ਅਤੇ ਗੁਲਾਬ ਜਲ

ਕਾਰਡੀਓ ਜਾਂ ਵੇਟ ਟ੍ਰੇਨਿੰਗ, ਕੀ ਕਰਕੇ ਤੇਜ਼ੀ ਨਾਲ ਭਾਰ ਹੁੰਦਾ ਹੈ ਘੱਟ?