15-07- 2024
TV9 Punjabi
Author: Isha
ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਸੋਨੇ-ਚਾਂਦੀ ਦੀ ਕੀਮਤ ਵੀ ਵੱਖ-ਵੱਖ ਹੈ।
ਹਰ ਸੂਬੇ ਦੇ ਵੱਖ-ਵੱਖ ਟੈਕਸਾਂ ਤੋਂ ਇਲਾਵਾ ਸੋਨੇ-ਚਾਂਦੀ ਦੇ ਰੇਟ 'ਚ ਹੋਰ ਵੀ ਕਈ ਚੀਜ਼ਾਂ ਜੋੜੀਆਂ ਜਾਂਦੀਆਂ ਹਨ।
ਇਸ ਕਾਰਨ ਸੂਬਿਆਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੀ ਅੰਤਰ ਹੈ।
ਹੁਣ ਦੇਸ਼ ਵਿੱਚ ਇੱਕ ਵੱਡਾ ਬਦਲਾਅ ਆਉਣ ਵਾਲਾ ਹੈ।
ਜੈਮ ਐਂਡ ਜੂਲਰੀ ਕੌਂਸਲ ਵਨ ਨੇਸ਼ਨ, ਵਨ ਰੇਟ ਨੀਤੀ ਨੂੰ ਲਾਗੂ ਕਰਨ ਲਈ ਤਿਆਰ ਹੈ।
ਇਸ ਤੋਂ ਬਾਅਦ ਜੇਕਰ ਤੁਸੀਂ ਦੇਸ਼ ‘ਚ ਕਿਤੇ ਵੀ ਸੋਨਾ ਖਰੀਦਦੇ ਹੋ ਤਾਂ ਤੁਹਾਨੂੰ ਇੱਕੋ ਹੀ ਰੇਟ 'ਤੇ ਮਿਲੇਗਾ।
ਅਜਿਹਾ ਹੋਣ ‘ਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਸ਼ਹਿਰ ‘ਚ ਹੀ ਉਸੇ ਕੀਮਤ ‘ਤੇ ਸੋਨਾ ਮਿਲੇਗਾ।