09-02- 2026
TV9 Punjabi
Author: Pritpal Singh
ਜਦੋਂ ਪ੍ਰੋਟੀਨ ਵਾਲੇ ਭੋਜਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਂਡੇ ਤੇ ਚਿਕਨ ਮਨ 'ਚ ਆਉਂਦੇ ਹਨ।
ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਉਨ੍ਹਾਂ ਭੋਜਨਾਂ ਬਾਰੇ ਜਾਣ ਸਕਦੇ ਹੋ ਜਿਨ੍ਹਾਂ 'ਚ ਅੰਡੇ ਦੇ ਬਰਾਬਰ ਪ੍ਰੋਟੀਨ ਹੁੰਦਾ ਹੈ। ਤੁਸੀਂ ਇੱਕ ਅਜਿਹਾ ਸ਼ਾਕਾਹਾਰੀ ਭੋਜਨ ਖਾ ਸਕਦੇ ਹੋ , ਜਿਸ 'ਚ 3 ਉਬਲੇ ਹੋਏ ਆਂਡਿਆਂ ਦੇ ਬਰਾਬਰ ਪ੍ਰੋਟੀਨ ਹੁੰਦਾ ਹੈ।
100 ਗ੍ਰਾਮ ਪਨੀਰ 'ਚ 3 ਉਬਲੇ ਹੋਏ ਆਂਡਿਆਂ ਦੇ ਬਰਾਬਰ ਪ੍ਰੋਟੀਨ ਹੁੰਦਾ ਹੈ।
100 ਗ੍ਰਾਮ ਪਨੀਰ 'ਚ ਲਗਭਗ 18 - 22 ਗ੍ਰਾਮ ਪ੍ਰੋਟੀਨ ਹੁੰਦਾ ਹੈ।
3 ਵੱਡੇ ਅੰਡਿਆਂ 'ਚ ਕੁੱਲ 18-21 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਪਨੀਰ 'ਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਬੀ12, ਵਿਟਾਮਿਨ ਏ, ਜ਼ਿੰਕ ਤੇ ਗੁੱਡ ਫੈਟ ਹੁੰਦੇ ਹਨ।
ਪਨੀਰ ਕੈਲਸ਼ੀਅਮ ਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ, ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਦਾ ਹੈ।
ਆਂਡਾ ਉਨ੍ਹਾਂ ਕੁੱਝ ਭੋਜਨਾਂ 'ਚੋਂ ਇੱਕ ਹੈ, ਜਿਸ 'ਚ ਵਿਟਾਮਿਨ ਡੀ ਹੁੰਦਾ ਹੈ। ਇਹ ਹੱਡੀਆਂ ਦੀ ਸਿਹਤ ਤੇ ਇਮਿਊਨਿਟੀ ਲਈ ਬਹੁਤ ਮਹੱਤਵਪੂਰਨ ਹੈ।
ਆਂਡੇ 'ਚ ਮੌਜੂਦ ਕੋਲੀਨ ਦਿਮਾਗ ਦੀ ਸਿਹਤ ਤੇ ਯਾਦਦਾਸ਼ਤ ਵਿੱਚ ਮਦਦ ਕਰਦਾ ਹੈ। ਆਂਡੇ ਪਚਣ 'ਚ ਆਸਾਨ ਹੁੰਦੇ ਹਨ।
ਪਨੀਰ ਹੌਲੀ ਪਚਦਾ ਹੈ। ਇਹ ਉਨ੍ਹਾਂ ਲੋਕਾਂ ਲਈ ਵੀ ਬਹੁਤ ਮਦਦਗਾਰ ਹੈ ਜੋ ਭਾਰ ਘਟਾਉਣਾ ਚਾਹੁੰਦੇ ਹਨ। ਇਸ 'ਚ ਗੁੱਡ ਫੈਟ ਹੁੰਦੀ ਹੈ।