09-11- 2025
TV9 Punjabi
Author: Sandeep Singh
ਟੀਮ ਇੰਡੀਆ ਦਾ ਆਸਟ੍ਰੇਲਿਆ ਦੌਰੇ ਦਾ ਅੰਤ ਦਮਦਾਰ ਰਿਹਾ, ਟੀਮ ਇੰਡੀਆ ਨੇ ਆਸਟ੍ਰੇਲਿਆ ਨੂੰ ਹਰਾ ਕੇ ਸੀਰੀਜ ਜਿੱਤ ਲਈ ਹੈ।
ਸੀਰੀਜ ਜਿੱਤਣ ਦਾ ਜਸ਼ਨ ਤਾਂ ਟੀਮ ਇੰਡੀਆ ਨੇ ਮਨਾਇਆ ਹੀ , ਇਸ ਦੇ ਨਾਲ ਹੀ ਟੀਮ ਇੰਡੀਆ ਨੇ ਤਿਲਕ ਵਰਮਾ ਦਾ ਜਨਮ ਦਿਨ ਵੀ ਮਨਾਇਆ
ਜਨਮ ਦਿਨ ਵਾਲੇ ਦਿਨ ਤਿਲਕ ਵਰਮਾ ਨੂੰ ਟੀਮ ਵਿਚ ਜਗ੍ਹਾਂ ਨਹੀਂ ਮਿਲੀ, ਪਰ ਜਨਮ ਦਿਨ ਬੜ੍ਹੇ ਮਜ਼ੇਦਾਰ ਤਰੀਕੇ ਨਾਲ ਮਨਾਇਆ ਗਿਆ।
ਮੈਚ ਖ਼ਤਮ ਹੋਣ ਤੋਂ ਬਾਅਦ ਹੋਟਲ ਵਿਚ ਕੈਪਟਨ ਸੂਰਿਆਂ ਨੇ ਤਿਲਕ ਦੇ ਸਿਰ ਵਿਚ ਕਾਫ਼ੀ ਵਰਗਾ ਇਕ ਲਿਕਵਿਡ ਪਾਇਆ।
ਫਿਰ ਸੂਰਿਆਂ ਅਤੇ ਹੋਰ ਖਿਡਾਰੀਆਂ ਨੇ ਮਿਲਕੇ ਤਿਲਕ ਦੇ ਮੁੰਹ ਤੇ ਕੇਕ ਲਾਇਆ, ਤਿਲਕ ਨੇ ਇਸ ਦਾ ਵੀਡਿਓ ਸ਼ੇਅਰ ਕੀਤਾ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ
23 ਸਾਲ ਦੇ ਹੋਏ ਤਿਲਕ ਲਈ ਇਹ ਸੀਰੀਜ ਚੰਗੀ ਨਹੀਂ ਰਹੀ, 3 ਪਾਰਿਆਂ ਵਿਚ ਉਹ ਸਿਰਫ 34 ਦੌੜ੍ਹਾਂ ਹੀ ਬਣਾ ਸਕੇ।