08-11- 2025
TV9 Punjabi
Author: Sandeep Singh
ਹਰ ਦਿਨ 7 ਤੋਂ 8 ਘੰਟੇ ਨੀਂਦ ਲੈਣ ਨਾਲ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਵੱਧੀਆਂ ਰਹਿੰਦੀ ਹੈ। ਖ਼ਰਾਬ ਨੀਂਦ ਤੁਹਾਡੀ ਹੈਲਥ ਨੂੰ ਖਰਾਬ ਕਰ ਸਕਦੀ ਹੈ।
ਕਈ ਵਾਰ ਰਾਤ ਨੂੰ ਨੀਂਦ ਨਹੀਂ ਆਉਂਦੀ, ਇਸ ਨਾਲ ਤੁਹਾਡਾ ਮੁਡ ਕਈ ਵਾਰ ਚਿਡਚਿਡਾ ਹੋ ਸਕਦਾ ਹੈ। ਤੁਹਾਡੇ ਕੰਮ ਤੇ ਵੀ ਅਸਰ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਕੀ ਪੂਰੀ ਨੀਂਦ ਲੈਣੀ ਚਾਹੀਦੀ ਹੈ।
ਰਾਤ ਨੂੰ ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ, ਤਾਂ ਤੁਸੀਂ ਕਿਸੇ ਵੀ ਤੇਲ ਨਾਲ ਤੁਸੀਂ ਆਪਣੇ ਪੈਰਾਂ ਦੀ ਮਾਲਸ਼ ਕਰ ਸਕਦੇ ਹੋ। ਇਸ ਨਾਲ ਖੂਨ ਦਾ ਸਰਕੁਲੇਸ਼ਨ ਸਹੀਂ ਹੁੰਦਾ ਅਤੇ ਤੁਸੀਂ ਆਰਾਮਦਾਇਕ ਮਹਿਸੂਸ ਕਰੋਗੇ।
ਰਾਤ ਨੂੰ ਸੋਣ ਤੋਂ ਪਹਿਲਾਂ ਗੁਣਗੁਣੇ ਪਾਣੀ ਨਾਲ ਨਹਾਓ। ਇਸ ਨਾਲ ਤੁਹਾਨੂੰ ਕਾਫੀ ਫ੍ਰੈਸ਼ ਅਤੇ ਹਲਕਾ ਮਹਿਸੂਸ ਹੋਵੇਗਾ।
ਰਾਤ ਨੂੰ ਕਈ ਵਾਰ ਸਾਨੂੰ ਨੀਂਦ ਨਹੀਂ ਆਉਂਦੀ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਕੁਝ ਸਮਾਂ ਬ੍ਰੀਦਿੰਗ ਐਕਸਰਸਾਇਜ ਕਰੋਂ ਜਿਸ ਨਾਲ ਤੁਹਾਨੂੰ ਹਲਕਾ ਮਹਿਸੂਸ ਹੋਵੇਗਾ ਅਤੇ ਨੀਂਦ ਵੀ ਚੰਗੀ ਆਵੇਗੀ।
ਰਾਤ ਨੂੰ ਚੰਗੀ ਨੀਂਦ ਲਈ ਤੁਸੀਂ ਗੁਣਗੁਣੇ ਦੁੱਧ ਵਿਚ ਥੋੜ੍ਹੀ ਜਿਹੀ ਹਲਦੀ ਪਾਕੇ ਪਿਓ, ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।