19-09- 2025
TV9 Punjabi
Author: Sandeep Singh
ਜੇਕਰ ਤੁਸੀਂ ਇੱਕ ਲੱਖ ਰੁਪਏ ਤੋਂ ਘੱਟ ਕੀਮਤ ਵਾਲਾ ਸਕੂਟਰ ਲੱਭ ਰਹੇ ਹੋ, ਤਾਂ ਬਾਜਾਰ ਵਿਚ ਬਹੁਤ ਸਾਰੇ ਵਿਕਲਪ ਉਪਲਬਧ ਹਨ। ਜੋ ਦਮਦਾਰ ਫੀਚਰ ਅਤੇ ਮਜ਼ਬੂਤ ਮਾਈਲੇਜ ਦੇ ਨਾਲ ਪਰਫੈਕਟ ਹਨ।
Honda Activa 110 ਤਿੰਨ ਵੇਰੀਐਂਟਾਂ ਵਿੱਚ ਉਪਲਬਧ ਹੈ, ਸਟੈਂਡਰਡ, ਡੀਲਕਸ ਅਤੇ ਸਮਾਰਟ। ਇਨ੍ਹਾਂ ਸਾਰਿਆਂ ਦੀ ਕੀਮਤ ਇੱਕ ਲੱਖ ਤੋਂ ਘੱਟ ਹੈ। ਸਟੈਂਡਰਡ ਲਗਭਗ ₹80,977, ਡੀਲਕਸ 90,966 ਰੁਪਏ ਅਤੇ ਸਮਾਰਟ 94,998 ਰੁਪਏ ਦੀ ਹੈ।
ਐਕਟਿਵਾ 110 ਵਿੱਚ 109 ਸੀਸੀ ਇੰਜਣ ਹੈ ਜੋ 8000 ਆਰਪੀਐਮ 'ਤੇ 7.8 ਬੀਐਚਪੀ ਅਤੇ 5500 ਆਰਪੀਐਮ 'ਤੇ 9.05 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਸਕੂਟਰ ਵਿੱਚ 4.2-ਇੰਚ ਡਿਜੀਟਲ ਕੰਸੋਲ ਅਤੇ ਕੀਲੈੱਸ ਸਟਾਰਟ ਹੈ।
ਟੀਵੀਐਸ ਜੁਪੀਟਰ ਦੀ ਸ਼ੁਰੂਆਤੀ ਕੀਮਤ ਐਕਸ ਸ਼ੋਰੂਮ 77,291 ਰੁਪਏ ਹੈ, ਅਤੇ ਇਹ ਚਾਰ ਵੇਰੀਐਂਟ ਵਿਚ ਆਉਂਦਾ ਹੈ। ਡਰਮ ਵੇਰੀਐਂਟ ਦੀ ਕੀਮਤ 77,291 ਰੁਪਏ ਏਲਾਏ ਵੇਰੀਐਂਟ ਦੀ ਕੀਮਤ 83,091 ਰੁਪਏ ਹੈ।
ਜੁਪੀਟਰ ਵਿੱਚ 113cc, ਸਿੰਗਲ-ਸਿਲੰਡਰ ਇੰਜਣ ਹੈ ਜੋ 6500 rpm 'ਤੇ 9.8 Nm ਦਾ ਟਾਰਕ ਪੈਦਾ ਕਰਦਾ ਹੈ। ਸਕੂਟਰ ਵਿੱਚ ਟਰਨ-ਬਾਏ-ਟਰਨ ਨੈਵੀਗੇਸ਼ਨ, ਕਾਲ ਅਲਰਟ ਅਤੇ ਹੋਰ ਵੀ ਬਹੁਤ ਕੁਝ ਹੈ।
ਸੁਜ਼ੂਕੀ ਐਕਸੈਸ 125 ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲਾ 125cc ਸਕੂਟਰ ਹੈ। ਇਹ ਚਾਰ ਟ੍ਰਿਮ ਲੈਵਲਾਂ ਵਿੱਚ ਆਉਂਦਾ ਹੈ: ਸਟੈਂਡਰਡ ਐਡੀਸ਼ਨ, ਸਪੈਸ਼ਲ ਐਡੀਸ਼ਨ ਡਿਸਕ ਬ੍ਰੇਕ, ਰਾਈਟ ਕਨੈਕਟ ਐਡੀਸ਼ਨ, ਅਤੇ ਰਾਈਟ ਟੀਐਫਟੀ ਐਡੀਸ਼ਨ।
ਸਟੈਂਡਰਡ ਐਡੀਸ਼ਨ ਡਰੱਮ ਬ੍ਰੇਕ ਦੀ ਕੀਮਤ ₹83,800, ਸਪੈਸ਼ਲ ਐਡੀਸ਼ਨ ਡਿਸਕ ਬ੍ਰੇਕ ਦੀ ਕੀਮਤ ₹90,500, ਐਡੀਸ਼ਨ ਡਿਸਕ ਬ੍ਰੇਕ ਵਿਦ ਅਲੌਏ ਵ੍ਹੀਲ ਦੀ ਕੀਮਤ ₹95,1100 ਹੈ।