27-11- 2025
TV9 Punjabi
Author: Sandeep Singh
ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਦਾ ਅਸਰ ਸਾਡੀ ਸਕਿਨ ਤੇ ਪੈਂਦਾ ਹੈ। ਆਓ ਸਕਿਨ ਦੇ ਬਾਰੇ ਜਰੂਰੀ ਪੋਸ਼ਕ ਤੱਤਾਂ ਬਾਰੇ ਜਾਣਿਏ
ਵਿਟਾਮਿਨ ਸੀ ਬੇਦਾਗ ਅਤੇ ਚਮਕਦਾਰ ਸਕਿਨ ਲਈ ਫਾਇਦੇਮੰਦ ਹੈ। ਇਸ ਦੇ ਲਈ ਤੁਸੀਂ ਆਪਣੀ ਡਾਇਟ ਵਿਚ ਵਿਟਾਮਿਨ ਸੀ ਨਾਲ ਭਰਪੂਰ ਪਦਾਰਥ ਸ਼ਾਮਲ ਕਰ ਸਕਦੇ ਹੋ। ਸੰਤਰਾ, ਕੀਵੀ, ਅਨਾਨਾਸ ਸਭ ਤੋਂ ਵਧੀਆ ਵਿਕਲਪ ਹਨ।
ਬੀਟਾ ਕੈਰੋਟੀਨ ਸਕਿਨ ਦੇ ਲਈ ਇਕ ਜਰੂਰੀ ਪੋਸ਼ਕ ਤੱਤ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਤੁਸੀਂ ਆਪਣੀ ਡਾਇਟ ਵਿਚ ਗਾਜਰ, ਸ਼ੰਕਰਕਦੀ ਵਰਗੇ ਖਾਣ ਵਾਲੇ ਪਦਾਰਥ ਲੈ ਸਕਦੇ ਹੋ।
ਇਹ ਖੂਨ ਦੇ ਸੰਚਾਰ ਨੂੰ ਨਿਯਤਰਿਤ ਕਰਦਾ ਹੈ। ਮੁੱਹਾਸਿਆਂ ਦੇ ਖਤਰੇ ਨੂੰ ਘੱਟ ਕਰਦਾ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਆਪਣੀ ਡਾਇਟ ਵਿਚ ਬਾਦਾਮ, ਪਾਲਕ, ਤੋਰੀ ਸ਼ਾਮਲ ਕਰ ਸਕਦੇ ਹੋ।
ਚਮਕਦਾਰ ਸਕਿਨ ਲਈ ਹਾਈਡ੍ਰੇਟ ਵੀ ਜ਼ਰੂਰੀ, ਇਸ ਲਈ ਤੁਹਾਨੂੰ ਹਾਈਡ੍ਰੇਟ ਵਾਲੇ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਰਬੂਜ਼, ਪਤਾਗੋਭੀ, ਖੀਰਾ, ਕੱਦੂ ਸਭ ਤੋਂ ਵਧੀਆ ਵਿਕਲਪ ਹਨ।
ਵਿਟਾਮਿਨ ਈ ਸਕਿਨ ਨੂੰ ਤਰੋਤਾਜ਼ਾ ਰੱਖਣ ਲਈ ਜ਼ਰੂਰੀ ਹੈ। ਇਸ ਦੇ ਲਈ ਤੁਹਾਡੇ ਕੋਲ ਕਈ ਤਰ੍ਹਾਂ ਦੇ ਵਿਕਲਪ ਹਨ। ਜਿਵੇਂ ਸੂਰਜਮੁਖੀ ਦੇ ਬੀਜ, ਜੈਤੂਨ, ਮੱਛੀ ਅਤੇ ਕੁਝ ਸਬਜ਼ੀਆਂ।