29-11- 2025
TV9 Punjabi
Author: Sandeep Singh
ਘਰ ਦੀ ਸਫਾਈ ਸਿਰਫ ਸਵਛਤਾ ਦਾ ਪ੍ਰਤੀਕ ਨਹੀਂ ਹੈ, ਬਲਕਿ ਇਹ ਸਕਾਰਆਤਮਕ ਊਰਜ਼ਾ ਦਾ ਪ੍ਰਵਾਹ ਮੰਨੀਆਂ ਜਾਂਦਾ ਹੈ। ਘਰ ਵਿਚ ਗੰਦਗੀ ਨਕਾਰਆਤਮਕ ਊਰਜ਼ਾ ਦਾ ਪ੍ਰਵਾਹ ਕਰਦੀ ਹੈ।
ਜੇਕਰ ਤੁਹਾਡਾ ਘਰ ਵਿਚ ਸਫਾਈ ਨਹੀਂ ਹੈ ਤਾਂ ਇਸ ਤੋਂ ਮਾਤਾ ਲਕਸ਼ਮੀ ਨਾਰਾਜ ਹੋ ਜਾਂਦੀ ਹੈ, ਜਿਸ ਕਾਰਨ ਤੁਹਾਡੇ ਘਰ ਵਿਚ ਉਨ੍ਹਾਂ ਦੀ ਕ੍ਰਿਪਾ ਰੁਕ ਜਾਂਦੀ ਹੈ।
ਵਾਸਤੂ ਸ਼ਾਸਤਰ ਦੇ ਅਨੁ੍ਸਾਰ ਸਾਫ-ਸਫਾਈ ਦਾ ਸਿੱਧਾ ਸੰਬੰਧ ਝਾੜੂ ਨਾਲ ਹੈ। ਝਾੜੂ ਮਾਤਾ ਲਕਸ਼ਮੀ ਦਾ ਪ੍ਰਤੀਕ ਵੀ ਮੰਨੀਆਂ ਜਾਂਦਾ ਹੈ। ਝਾੜੂ ਘਰ ਦੀ ਗੰਦਗੀ ਨੂੰ ਸਾਫ ਕਰਦਾ ਹੈ।
ਝਾੜੂ ਘਰ ਵਿਚੋਂ ਗੰਦਗੀ ਦੇ ਨਾਲ-ਨਾਲ ਦਰਿਦਰਤਾ ਨੂੰ ਵੀ ਹਟਾ ਦਿੰਦਾ ਹੈ। ਆਓ ਜਾਣਦੇ ਹਾਂ ਕੀ ਸ਼ਾਮ ਦੇ ਸਮੇਂ ਝਾੜੂ ਨਾਲ ਜੁੜੀਆ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦਿਆਂ
ਸ਼ਾਮ ਦੇ ਸਮੇ ਕੱਦੇ ਵੀ ਸਾਨੂੰ ਝਾੜੂ ਨਹੀਂ ਲਗਾਉਣਾ ਚਾਹੀਦਾ, ਅਜਿਹਾ ਕਰਨਾ ਸ਼ੁੱਭ ਨਹੀਂ ਮੰਨੀਆ ਜਾਂਦਾ। ਇਸ ਤਰ੍ਹਾਂ ਕਰਨ ਤੁਹਾਡੇ ਘਰ ਵਿਚੋਂ ਲਕਸ਼ਮੀ ਦੀ ਕ੍ਰਿਪਾ ਚਲੀ ਜਾਂਦੀ ਹੈ।
ਝਾ੍ੜੂ ਨੂੰ ਕੱਦੇ ਵੀ ਗੰਦੀ ਜਗ੍ਹਾ ਤੇ ਨਾ ਰੱਖੋ, ਮਾਨਤਾ ਹੈ ਕਿ ਜਿਸ ਘਰ ਵਿਚ ਝਾੜੂ ਨੂੰ ਗੰਦੀ ਜਗ੍ਹਾ ਜਾਂ ਕੁੜੇਦਾਨ ਵਾਲੀ ਜਗ੍ਹਾਂ ਰੱਖਿਆ ਜਾਂਦਾ ਹੈ, ਉੱਥੇ ਨਕਾਰਾਤਮਕ ਆ ਜਾਂਦੀ ਹੈ।