2 Feb 2024
TV9 Punjabi
ਕਈ ਖਾਣ-ਪੀਣ ਵਾਲੀਆਂ ਵਸਤੂਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਐਂਟੀ-ਏਜਿੰਗ ਗੁਣ ਹੁੰਦੇ ਹਨ, ਯਾਨੀ ਇਨ੍ਹਾਂ ਨੂੰ ਖਾਣ ਨਾਲ ਤੁਹਾਡੀ ਸਕਿਨ ਕੁਦਰਤੀ ਤੌਰ 'ਤੇ ਚਮਕਦਾਰ ਅਤੇ ਜਵਾਨ ਦਿਖਾਈ ਦਿੰਦੀ ਹੈ।
ਇਸ ਸੂਚੀ ਵਿੱਚ ਸਭ ਤੋਂ ਪਹਿਲਾ ਨਾਮ ਹੈ ਗ੍ਰੀਨ ਟੀ, ਇਸ ਵਿੱਚ ਭਰਪੂਰ ਮਾਤਰਾ ਵਿੱਚ ਐਂਟੀ ਏਜਿੰਗ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਤੁਹਾਡੀ ਚਮੜੀ ਨੂੰ ਸਿਹਤਮੰਦ ਰੱਖਦੇ ਹਨ।
ਡਾਰਕ ਚਾਕਲੇਟ ਅਤੇ ਡਾਰਕ ਕੋਕੋ 'ਚ ਐਂਟੀ-ਏਜਿੰਗ ਅਤੇ ਐਂਟੀ-ਆਕਸੀਡੈਂਟ ਗੁਣ ਵੀ ਹੁੰਦੇ ਹਨ ਜੋ ਤੁਹਾਨੂੰ ਕਈ ਬੀਮਾਰੀਆਂ ਦੇ ਖਤਰੇ ਤੋਂ ਬਚਾਉਂਦੇ ਹਨ ਅਤੇ ਤੁਹਾਨੂੰ ਜਵਾਨ ਵੀ ਰੱਖਦੇ ਹਨ।
ਹਲਦੀ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਕੀਤੀ ਜਾਂਦੀ ਹੈ, ਇਹ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਸਕਿਨ ਦੀ ਮੁਰੰਮਤ ਤੋਂ ਲੈ ਕੇ ਚਮੜੀ ਨੂੰ ਟਾਈਟ ਰੱਖਣ ਤੱਕ ਦਾ ਕੰਮ ਕਰਦੀ ਹੈ।
ਬਲੂਬੇਰੀ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦੀ ਹੈ ਜੋ ਸੂਰਜ ਦੇ ਨੁਕਸਾਨ ਤੋਂ ਬਚਾਉਂਦੀ ਹੈ ਅਤੇ ਸਕਿਨ ਨੂੰ ਸਿਹਤਸਮੰਦ ਅਤੇ ਜਵਾਨ ਰੱਖਦੀ ਹੈ।
ਜੈਤੂਨ ਦਾ ਤੇਲ ਸਾਡੀ ਸਕਿਨ ਅਤੇ ਵਾਲਾਂ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ, ਇਸ ਵਿਚ ਐਂਟੀ-ਏਜਿੰਗ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ।
ਪਪੀਤਾ ਖਣਿਜਾਂ, ਐਂਟੀ-ਆਕਸੀਡੈਂਟਸ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ ਜੋ ਸਕਿਨ ਦੀ ਚਮਕ ਨੂੰ ਵਧਾਉਂਦਾ ਹੈ, ਇਹ ਸਕਿਨ ਦੀ ਮੁਰੰਮਤ ਕਰਦਾ ਹੈ ਅਤੇ ਫਾਈਨ ਲਾਈਨਾਂ ਨੂੰ ਵੀ ਘਟਾਉਂਦਾ ਹੈ।