19 April 2024
TV9 Punjabi
ਬੈਂਕਾਂ ਦੀ FD 'ਤੇ ਕਮਾਈ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਹੁਣ ਕਮਾਈ ਵਧਣ ਜਾ ਰਹੀ ਹੈ। ਕੁਝ ਬੈਂਕਾਂ ਨੇ ਵਿਆਜ ਦਰਾਂ ਵਧਾ ਦਿੱਤੀਆਂ ਹਨ।
ਸੂਰਯੋਦਯ ਸਮਾਲ ਫਾਇਨਾਂਸ ਬੈਂਕ FD 'ਤੇ 9.1% ਅਤੇ ਸੀਨੀਅਰ ਨਾਗਰਿਕਾਂ ਨੂੰ 9.25% ਤੱਕ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।
ਯੂਨਿਟੀ ਸਮਾਲ ਫਾਈਨਾਂਸ ਬੈਂਕ ਨਿਯਮਤ ਗਾਹਕਾਂ ਨੂੰ 9% ਤੱਕ ਅਤੇ ਸੀਨੀਅਰ ਨਾਗਰਿਕਾਂ ਨੂੰ 9.50% ਤੱਕ FD 'ਤੇ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।
ਸ਼ਿਵਾਲਿਕ ਸਮਾਲ ਫਾਈਨਾਂਸ ਬੈਂਕ ਨਿਯਮਤ ਗਾਹਕਾਂ ਨੂੰ 8.75% ਤੱਕ ਅਤੇ ਸੀਨੀਅਰ ਨਾਗਰਿਕਾਂ ਨੂੰ 9.25% ਤੱਕ FD 'ਤੇ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।
ਇਕੁਇਟਾਸ ਸਮਾਲ ਫਾਈਨਾਂਸ ਬੈਂਕ ਨਿਯਮਤ ਗਾਹਕਾਂ ਨੂੰ 8.50% ਤੱਕ ਅਤੇ ਸੀਨੀਅਰ ਨਾਗਰਿਕਾਂ ਨੂੰ 8.77% ਤੱਕ FD 'ਤੇ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।
ਉਤਕਰਸ਼ ਸਮਾਲ ਫਾਈਨਾਂਸ ਬੈਂਕ ਨਿਯਮਤ ਗਾਹਕਾਂ ਨੂੰ 8.50% ਤੱਕ ਅਤੇ ਸੀਨੀਅਰ ਨਾਗਰਿਕਾਂ ਨੂੰ 9.10% ਤੱਕ FD 'ਤੇ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਵਿਆਜ ਦਰਾਂ 2 ਕਰੋੜ ਰੁਪਏ ਤੋਂ ਘੱਟ ਦੀ ਜਮ੍ਹਾ ਰਾਸ਼ੀ 'ਤੇ ਉਪਲਬਧ ਹੋਣਗੀਆਂ ਅਤੇ ਇਸ 'ਚ 2 ਸਾਲ ਤੋਂ 3 ਸਾਲ ਤੱਕ ਦੀ FD ਕਰਨੀ ਹੋਵੇਗੀ।