ਪੰਡਯਾ ਦੇ ਖਿਲਾਫ ਇਹ ਕੀ ਕਰ ਗਏ ਨਬੀ?

19 April 2024

TV9 Punjabi

ਭਾਵੇਂ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ ਰੋਮਾਂਚਕ ਤਰੀਕੇ ਨਾਲ 9 ਦੌੜਾਂ ਨਾਲ ਹਰਾਇਆ , ਇਸ ਦੇ ਬਾਵਜੂਦ ਉਨ੍ਹਾਂ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਪੰਡਯਾ ਫਿਰ ਚਰਚਾ 'ਚ

Pic Credit: AFP/PTI

ਦਰਅਸਲ, ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਮੁਹੰਮਦ ਨਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ, ਜਿਸ 'ਚ ਪੰਡਯਾ ਦੀ ਕਪਤਾਨੀ 'ਤੇ ਸਵਾਲ ਉਠਾਏ ਗਏ ਹਨ।

ਨਬੀ ਦੀ ਇੰਸਟਾਗ੍ਰਾਮ ਸਟੋਰੀ 'ਤੇ ਹੰਗਾਮਾ

ਨਬੀ ਨੇ ਆਪਣੇ ਦੋਸਤ ਇਜਾਜ਼ ਅਜੀਜੀ ਦੀ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ ਜਿਸ 'ਚ ਉਸ ਨੇ ਪੰਡਯਾ ਦੇ ਫੈਸਲਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ।

ਨਬੀ ਨੇ ਕੀ ਕੀਤਾ?

ਅਸਲ 'ਚ ਪੰਜਾਬ ਖਿਲਾਫ ਮੈਚ 'ਚ ਹਾਰਦਿਕ ਪੰਡਯਾ ਨੇ 6 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਪਰ ਉਨ੍ਹਾਂ ਨੇ ਨਬੀ ਨੂੰ ਗੇਂਦਬਾਜ਼ੀ ਦਾ ਮੌਕਾ ਨਹੀਂ ਦਿੱਤਾ।

ਨਬੀ ਨੂੰ ਗੇਂਦਬਾਜ਼ੀ ਨਹੀਂ ਦਿੱਤੀ ਗਈ

ਦੱਸ ਦਈਏ ਕਿ ਪਿਛਲੇ ਮੈਚ 'ਚ ਨਬੀ ਨੇ ਚੇਨਈ ਦੇ ਖਿਲਾਫ 3 ਓਵਰਾਂ 'ਚ ਸਿਰਫ 19 ਦੌੜਾਂ ਦਿੱਤੀਆਂ ਸਨ ਪਰ ਪੰਜਾਬ ਖਿਲਾਫ ਉਨ੍ਹਾਂ ਨੂੰ ਗੇਂਦਬਾਜ਼ੀ ਨਹੀਂ ਦਿੱਤੀ ਗਈ ਸੀ।

ਨਬੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ

ਤੁਹਾਨੂੰ ਦੱਸ ਦੇਈਏ ਕਿ ਕਪਤਾਨ ਦੇ ਤੌਰ 'ਤੇ ਪੰਡਯਾ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵੀ ਕੁਝ ਖਾਸ ਨਹੀਂ ਰਹੀ ਹੈ।

ਪੰਡਯਾ ਦਾ ਖਰਾਬ ਪ੍ਰਦਰਸ਼ਨ

ਜੇਕਰ ਪੰਡਯਾ ਆਈਪੀਐਲ 2024 ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਹਨ ਤਾਂ ਟੀ-20 ਵਿਸ਼ਵ ਕੱਪ 2024 ਦੀ ਟੀਮ ਵਿੱਚ ਉਨ੍ਹਾਂ ਦੀ ਐਂਟਰੀ ਵਿੱਚ ਮੁਸ਼ਕਲ ਆ ਸਕਦੀ ਹੈ।

ਪੰਡਯਾ 'ਤੇ ਦਬਾਅ

Farmers Protest: ਕਿਸਾਨਾਂ ਦਾ ਧਰਨਾ ਜਾਰੀ, ਸੰਭੂ ਰੇਲਵੇ ਸਟੇਸ਼ਨ 'ਤੇ ਤਿੰਨ ਦਿਨਾਂ ਤੋਂ ਡਟੇ ਹੋਏ ਹਨ ਕਿਸਾਨ